ਸਿੱਧੂ ਮੂਸੇਵਾਲਾ ਦੀ ਮੌਤ 'ਤੇ ਗ੍ਰੈਮੀ ਅਵਾਰਡ ਜੇਤੂ ਬਰਨਾ ਬੁਆਏ ਨੂੰ ਵੀ ਲੱਗਾ ਸਦਮਾ, ਕਿਹਾ ‘ਆਪਾਂ ਸਵਰਗ ‘ਚ ਆਪਣੀ ਮਿਕਸਟੇਪ ਪੂਰੀ ਕਰਾਂਗੇ’

written by Lajwinder kaur | May 30, 2022

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਜਿਸ ਨੂੰ ਬੀਤੇ ਦਿਨੀਂ ਅਣਪਛਾਤਿਆਂ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਨੇ ਪੰਜਾਬੀ ਕਲਾਕਾਰਾਂ ਨੂੰ ਹੀ ਨਹੀਂ ਸਗੋਂ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸਾਰੇ ਹੀ ਕਲਾਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੋਰ ਪੜ੍ਹੋ : ਗੁਰਦਾਸ ਮਾਨ ਵੀ ਹੋਏ ਭਾਵੁਕ, ਕਿਹਾ- ‘ਸਿੱਧੂ ਮੂਸੇਵਾਲਾ ਦੇ ਨਾਮ ਦਾ ਸਿਤਾਰਾ ਹਮੇਸ਼ਾ ਚਮਕਦਾ ਰਹੇਗਾ’

ਇੰਟਰਨੈਸ਼ਨਲ ਮਿਊਜ਼ਿਕ ਸੈਂਸੇਸ਼ਨ ਡਰੇਕ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਸਾਂਝੀ ਕੀਤੀ ਹੈ।

ਉੱਧਰ ਇੱਕ ਹੋਰ ਇੰਟਰਨੈਸ਼ਨਲ ਸਿੰਗਰ ਨੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਜਤਾਇਆ ਹੈ। ਗ੍ਰੈਮੀ ਅਵਾਰਡ ਜੇਤੂ ਗਾਇਕਾ Burna Boy ਨੇ ਸਿੱਧੂ ਮੂਸੇਵਾਲਾ ਨਾਲ ਆਧੂਰੇ ਕੋਲੈਬ ਰੀਬਰਥ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਇੱਕ ਤਸਵੀਰ ਉੱਤੇ ਕੈਪਸ਼ਨ ਲਿਖੀ ਹੈ-  ‘ਆਪਾਂ ਸਵਰਗ ‘ਚ ਆਪਣੀ ਮਿਕਸਟੇਪ ਪੂਰੀ ਕਰਾਂਗੇ..ਮੈਨੂੰ ਕੋਈ ਪ੍ਰੇਰਣਾ ਨਹੀਂ ਸੀ ਮਿਲ ਰਹੀ ਪਰ ਤੁਸੀਂ ਮੈਨੂੰ ਉਹ ਪ੍ਰੇਰਾਣ ਦਿੱਤੀ...ਇੱਕ ਲੈਂਜੇਡ ਮਰਿਆ ਪਰ ਅੱਜ ਇੱਕ ਯੋਧੇ ਦ ਜਨਮ ਹੋਇਆ ਹੈ...ਧੰਨਵਾਦ ਸਿੱਧੂ ਮੂਸੇਵਾਲਾ..ਤੈਨੂੰ ਹਮੇਸ਼ਾ ਯਾਦ ਕਰਾਂਗੇ’। ਉਨ੍ਹਾਂ ਨੇ ਨਾਲ ਹੀ ਦੋਵਾਂ ਦੇ ਇੱਕਠੇ ਗਾਏ ਗੀਤ ਰੀਬਰਥ ਨੂੰ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ।

sidhu moosewala death bourna boy

ਦੱਸ ਦਈਏ ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੇਸ਼ਕੀਮਤੀ ਹੀਰਾ ਸੀ। ਜਿਸਦਾ ਇਸ ਤਰ੍ਹਾਂ ਦੁਨੀਆ ਤੋਂ ਚੱਲੇ ਜਾਣ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਾ ਗਿਆ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਕੰਮ ਕਰ ਰਹੇ ਸੀ। ਉਹ ਅਖਰੀਲੀ ਵਾਰ ‘ਯੈੱਸ ਆਈ ਐੱਮ ਸਟੂਡੈਂਟ’ ‘ਚ ਨਜ਼ਰ ਆਏ ਸੀ।

ਹੋਰ ਪੜ੍ਹੋ : ਗਿੱਪੀ ਗਰੇਵਾਲ ਤੋਂ ਲੈ ਕੇ ਸ਼ਹਿਨਾਜ਼ ਗਿੱਲ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਜਤਾਇਆ ਦੁੱਖ

You may also like