Trending:
Sidhu Moosewala Cremation: 5911 ਟਰੈਕਟਰ 'ਤੇ ਹੋਵੇਗੀ ਸਿੱਧੂ ਮੂਸੇਵਾਲਾ ਦੀ ਅੰਤਿਮ ਵਿਦਾਈ
ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਹੈ। ਮਰਹੂਮ ਸਿੱਧੂ ਮੂਸੇਵਾਲਾ ਅਜਿਹਾ ਪਹਿਲਾ ਸਿੰਗਰ ਹੋਵੇਗਾ ਜਿਸ ਦੀ ਮੌਤ ਉੱਤੇ ਪਾਲੀਵੁੱਡ, ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੀਆਂ ਨਾਮੀ ਹਸਤੀਆਂ ਨੇ ਦੁੱਖ ਜਤਾਇਆ ਹੈ। ਕੁਝ ਹੀ ਸਮੇਂ 'ਚ ਸਿੱਧੂ ਮੂਸੇਵਾਲਾ ਦੀਆਂ ਅੰਤਿਮ ਵਿਦਾਈ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ ਤੇ ਉਹ ਪੰਜ ਤੱਤਾਂ 'ਚ ਵਲੀਨ ਹੋ ਜਾਣਗੇ। ਦੱਸ ਦਈਏ ਉਨ੍ਹਾਂ ਦੇ ਟਰੈਕਟਰ 5911 ਉੱਤੇ ਉਨ੍ਹਾਂ ਦੇ ਪਾਰਥਿਕ ਸਰੀਰ ਨੂੰ ਲੈ ਜਾਇਆ ਜਾਵੇਗਾ। ਸਿੱਧੂ ਦੇ ਜੱਦੀ ਪਿੰਡ ਮੂਸਾ 'ਚ ਉਸਦੇ ਪ੍ਰਸ਼ੰਸਕਾਂ ਦਾ ਹੜ੍ਹ ਹੈ। ਉਸ ਨੂੰ ਅੰਦਮ ਵਿਦਾਈ ਦੇਣ ਆਏ ਹਰ ਫੈਨ ਦੀਆਂ ਅੱਖਾਂ ਨਮ ਹਨ।

ਜੀ ਹਾਂ ਗੀਤਾਂ ਚ 5911 ਨੂੰ ਮਸ਼ਹੂਰ ਕਰਨ ਵਾਲੇ ਟਰੈਕਟਰ ਉੱਤੇ ਹੀ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਕੱਢੀ ਜਾਵੇਗੀ। ਸਿੱਧੂ ਮੂਸੇਵਾਲਾ ਦਾ ਇਹ ਟਰੈਕਟਰ ਸਿੱਧੂ ਦੇ ਕਈ ਗੀਤਾਂ ਉੱਤੇ ਨਜ਼ਰ ਆ ਚੁੱਕਿਆ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਸਿੱਧੂ ਨੂੰ ਖੇਤੀ ਦੇ ਨਾਲ ਕਾਫੀ ਮੋਹ ਸੀ। ਜਿਸ ਕਰਕੇ ਉਸ ਨੂੰ ਅਕਸਰ ਹੀ ਖੇਤਾਂ ਵਿੱਚ ਕੰਮ ਕਰਦੇ ਦੇਖਿਆ ਜਾ ਚੁੱਕਿਆ ਸੀ। ਕਿਸਾਨੀ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਸਿੱਧੂ ਨੇ ਆਪਣੀ ਮਿਹਨਤ ਸਦਕਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਨਾਮ ਬਣਾਇਆ ਸੀ।

ਸਿੱਧੂ ਮੂਸੇਵਾਲਾ ਨੇ ਆਪਣੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਖਰੇ ਹੀ ਮੁਕਾਮ ਉੱਤੇ ਪਹੁੰਚਾ ਦਿੱਤਾ ਸੀ। ਉਹ ਲਗਾਤਾਰ ਪੰਜਾਬੀ ਮਿਊਜ਼ਿਕ ਦੇ ਲਈ ਕੰਮ ਕਰ ਰਿਹਾ ਸੀ। ਪਰ ਸਿੱਧੂ ਮੂਸੇਵਾਲਾ ਦੇ ਕਈ ਸੁਫਨੇ ਵਿਚਕਾਰ ਹੀ ਰਹਿ ਗਏ।