ਅਫਸਾਨਾ ਖ਼ਾਨ ਨੇ ਪਤੀ ਸਾਜ਼ ਦਾ ਇਸ ਤਰ੍ਹਾਂ ਮਨਾਇਆ ਸ਼ਾਨਦਾਰ ਜਨਮਦਿਨ, ਦੇਖੋ ਜਸ਼ਨ ਦੀ ਵੀਡੀਓ

Reported by: PTC Punjabi Desk | Edited by: Lajwinder kaur  |  April 21st 2022 08:44 PM |  Updated: April 21st 2022 08:44 PM

ਅਫਸਾਨਾ ਖ਼ਾਨ ਨੇ ਪਤੀ ਸਾਜ਼ ਦਾ ਇਸ ਤਰ੍ਹਾਂ ਮਨਾਇਆ ਸ਼ਾਨਦਾਰ ਜਨਮਦਿਨ, ਦੇਖੋ ਜਸ਼ਨ ਦੀ ਵੀਡੀਓ

ਅਫਸਾਨਾ ਖ਼ਾਨ ਨੇ ਆਪਣੇ ਪਤੀ ਸਾਜ਼ ਦਾ ਜਨਮਦਿਨ ਬਹੁਤ ਹੀ ਧੂਮ ਧਾਮ ਦੇ ਨਾਲ ਸੈਲੀਬ੍ਰੇਟ ਕੀਤਾ ਹੈ (Happy Birthday Saajz)। ਗਾਇਕਾ ਨੇ ਆਪਣੇ ਪਤੀ ਦੇ ਬਰਥਡੇਅ ਸੈਲੀਬ੍ਰੇੇਸ਼ਨ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ। ਇਸ ਖ਼ਾਸ ਮੌਕੇ ਨੂੰ ਉਨ੍ਹਾਂ ਨੇ ਆਪਣੇ ਪਰਿਵਾਰ ਤੇ ਕਰੀਬੀ ਰਿਸ਼ਤੇਦਾਰਾਂ ਦੇ ਨਾਲ ਸੈਲੀਬ੍ਰੇਟ ਕੀਤਾ ਹੈ।

ਹੋਰ ਪੜ੍ਹੋ : ਦੋ ਦੋਸਤਾਂ ਦੀ ਟੁੱਟੀ ਯਾਰੀ ਨੂੰ ਬਿਆਨ ਕਰਦਾ ਗੀਤ ‘Yaar Vichre’ ਅਮਰਿੰਦਰ ਗਿੱਲ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

Afsana khan, image From instagram

ਅਫਸਾਨਾ ਖ਼ਾਨ ਨੇ ਆਪਣੇ ਪਤੀ ਸਾਜ਼ ਦੇ ਜਨਮਦਿਨ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ਬਰਥਡੇਅ ਪਾਰਟੀ ਮੇਰੇ ਲਵ ਦੀ ਤੇ ਨਾਲ ਹੀ ਸਾਜ਼ ਨੂੰ ਟੈਗ ਕੀਤਾ ਹੈ। ਇਸ ਵੀਡੀਓ 'ਚ ਦੇਖ ਸਕਦੇ ਹੋ ਸਾਜ਼ ਆਪਣੀ ਪਤਨੀ ਅਫਸਾਨਾ ਦੇ ਨਾਲ ਮਿਲਕੇ ਇੱਕ ਤੋਂ ਬਾਅਦ ਕਈ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋ ਅਫਸਾਨਾ ਤੇ ਸਾਜ਼ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਦੋਵਾਂ ਨੇ ਬਲੈਕ ਰੰਗ ਦੀ ਆਉਟਫਿੱਟ ਪਾਏ ਹੋਏ ਹਨ। ਪ੍ਰਸ਼ੰਸਕ ਕਮੈਂਟ ਕਰਕੇ ਸਾਜ਼ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

ਹੋਰ ਪੜ੍ਹੋ : ਕਿਊਟ ਜਿਹੀ ਬੱਚੀ ਦੇ ਨਾਲ ਨਜ਼ਰ ਆਏ ਕਰਨ ਔਜਲਾ, ਚਾਚੇ-ਭਤੀਜੀ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ

afsana khan and saajz

ਦੱਸ ਦਈਏ ਪਿਛਲੇ ਸਾਲ ਅਫਸਾਨਾ ਖ਼ਾਨ ਨੇ ਆਪਣੇ ਲਾਈਫ ਪਾਰਟਨਰ ਸਾਜ਼ ਦੇ ਲਈ ਸਰਪ੍ਰਾਈਜ਼ ਬਰਥਡੇਅ ਪਾਰਟੀ ਰੱਖੀ ਸੀ, ਜਿਸ ਚ ਕਈ ਨਾਮੀ ਕਲਾਕਾਰ ਪਹੁੰਚੇ ਸਨ। ਇਸ ਸਾਲ ਅਫਸਾਨਾ ਨੇ ਸਾਜ਼ ਦੇ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਅਫਸਾਨਾ ਦੇ ਵਿਆਹ ਚ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਜਗਤ ਦੇ ਕਈ ਨਾਮੀ ਕਲਾਕਾਰ ਪਹੁੰਚੇ ਸਨ।

 

 

 


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network