ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਵੀਰ ਸਿੱਧੂ ਮੂਸੇਵਾਲੇ ਦੇ ਰੱਖੜੀ ਬੰਨਦੀ ਆਈ ਨਜ਼ਰ

written by Lajwinder kaur | August 29, 2021

ਪੰਜਾਬੀ ਗਾਇਕਾ ਅਫਸਾਨਾ ਖ਼ਾਨ (Afsana Khan) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਸਾਂਝੀ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ, ਜਿਸ 'ਚ ਉਹ ਗਾਇਕ ਸਿੱਧੂ ਮੂਸੇਵਾਲੇ (Sidhu Moosewala) ਦੇ ਰੱਖੜੀ (Raksha Bandhan)ਬੰਨਦੀ ਹੋਈ ਨਜ਼ਰ ਆ ਰਹੀ ਹੈ।

inside image of sidhu mooose wala and afsana khan image source- instagram

ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਵੀਰ ਹੁੰਦੇ ਨੇ ਸਹਾਰਾ ਸਦਾ ਭੈਣਾਂ ਦਾ,,ਭੈਣਾਂ ਨੂੰ ਮਾਣ ਵੀਰਾਂ ਤੇ ਹੁੰਦਾ!
ਏਹ ਰਿਸ਼ਤਾ ਦੁਨੀਆਂ ਦਾ ਸਭ ਤੋ ਹਸੀਨ ਹੁੰਦਾ,
ਵੀਰ ਹੀ ਹਮੇਸ਼ਾ ਭੈਣ ਦੇ ਦਿਲ ਦੇ ਕਰੀਬ ਹੁੰਦਾ,,ਇਕ ਬਾਂਹ ਸੱਜੀ ਤੇ ਦੂਜਾ ਖੱਬੀ,
ਭਰਾ ਮਿਲਦੇ ਨੇ ਰੱਬ ਸੱਬਬੀ,
ਕੁੱਝ ਹੁੰਦੇ ਨੇ ਭਰਾ ਜਾਨ ਤੋਂ ਪਿਆਰੇ ਜਿਹਨਾ ਬਿਨ੍ਹਾਂ ਰਿਹਾ ਨੀ ਜਾਂਦਾ...
ਹਰ ਇੱਕ ਨੂੰ ਸਾਡੇ ਆਲਾ ਕਿਹਾ ਨੀ ਜਾਂਦਾ,, ਵੱਡਾ ਵੀਰਾ ਸਿੱਧੂ ਮੂਸੇਵਾਲਾ
💚🙏🏻 ਛੋਟਾ ਵੀਰਾ ਖੁਦਾ ਬਖ਼ਸ਼💚’, ਨਾਲ ਹੀ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਤੇ ਖੁਦਾ ਬਖ਼ਸ਼ ਨੂੰ ਟੈਗ ਵੀ ਕੀਤਾ ਹੈ।

singer sidhu moose wala's father image source- instagram

ਤਸਵੀਰਾਂ 'ਚ ਦੇਖ ਸਕਦੇ ਹੋ ਕਿ ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਅਤੇ ਸਿੱਧੂ ਦੇ ਪਿਤਾ ਨੂੰ ਵੀ ਰੱਖੜੀ ਬੰਨਦੀ ਹੋਈ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ 'ਚ ਲਾਈਕਸ ਤੇ ਕਮੈਂਟ ਇਸ ਪੋਸਟ ਉੱਤੇ ਆ ਚੁੱਕੇ ਨੇ। ਦੱਸ ਦਈਏ ਅਫਸਾਨਾ ਖ਼ਾਨ ਤੇ ਸਿੱਧੂ ਮੂਸੇਵਾਲਾ ਇਕੱਠੇ ਕਈ ਡਿਊਟ ਸੌਂਗ ਕਰ ਚੁੱਕੇ ਨੇ। ਦੋਵਾਂ ਗਾਇਕਾ ਧੱਕਾ (DHAKKA) ਗੀਤ ਕਾਫੀ ਸੁਪਰ ਹਿੱਟ ਰਿਹਾ ਸੀ। ਦੋਵਾਂ ਹੀ ਗਾਇਕ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜੋ ਕਿ ਇੱਕ ਤੋ ਬਾਅਦ ਇੱਕ ਹਿੱਟ ਗੀਤ ਦੇ ਰਹੇ ਨੇ।

0 Comments
0

You may also like