ਅਫ਼ਸਾਨਾ ਖ਼ਾਨ ਚੱਲੀ ਰਿਆਲਟੀ ਸ਼ੋਅ ‘ਬਿੱਗ ਬੌਸ’ ਲਈ, ਘਰਦਿਆਂ ਤੋਂ ਲਈ ਵਿਦਾਈ, ਭਰਾ ਖੁਦਾ ਬਖ਼ਸ ਨੇ ਵੀਡੀਓ ਸ਼ੇਅਰ ਕਰਕੇ ਦਿੱਤੀਆਂ ਆਪਣੀ ਸ਼ੁਭਕਾਮਨਾਵਾਂ

written by Lajwinder kaur | September 21, 2021

ਧੱਕਾ ਤੇ ਤਿੱਤਲੀਆਂ ਗੀਤਾਂ ਦੇ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਅਫ਼ਸਾਨਾ ਖ਼ਾਨ (afsana khan) ਛੇਤੀ ਹੀ ਰਿਆਲਟੀ ਸ਼ੋਅ ਬਿੱਗ ਬੌਸ (Bigg-Boss) ਦੇ ਸੀਜ਼ਨ-15 ਵਿੱਚ ਨਜ਼ਰ ਆਵੇਗੀ। ਉਨ੍ਹਾਂ ਨੇ ਆਪਣੇ ਘਰਦਿਆਂ ਤੋਂ ਵਿਦਾਈ ਲੈ ਲਈ ਹੈ।

ਹੋਰ ਪੜ੍ਹੋ : ਪਹਾੜਾਂ ‘ਚ ਸਹੇਲੀਆਂ ਦੇ ਨਾਲ ਮਸਤੀ ਕਰਦੀ ਨਜ਼ਰ ਆਈ ਗਾਇਕਾ ਸੁਨੰਦਾ ਸ਼ਰਮਾ, ਦੇਖੋ ਵੀਡੀਓ

inside image of afsana khan and her mother-min Image Source -Instagram

ਅਫਸਾਨਾ ਖ਼ਾਨ ਦੇ ਭਰਾ ਖੁਦਾ ਬਖ਼ਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਭੈਣ ਨੂੰ ਏਅਰਪੋਰਟ ਛੱਡਣ ਦੀ ਇੱਕ ਵੀਡੀਓ ਪੋਸਟ ਕੀਤੀ ਹੈ। ਜਿਸ ‘ਚ ਅਫਸਾਨਾ ਖ਼ਾਨ ਆਪਣੇ ਪਰਿਵਾਰ ਵਾਲਿਆਂ ਨੂੰ ਗਲੇ ਮਿਲਕੇ ਜਾਣ ਦੀ ਇਜ਼ਾਜਤ ਲੈਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਖੁਦਾ ਬਖ਼ਸ਼ ਨੇ ਲਿਖਿਆ ਹੈ- ‘Godbless ਬੈਸਟ ਆਫ ਲੱਕ... @itsafsanakhan @saajzofficial lion...ਬਾਬਾ ਜੀ ਮੇਹਰ ਕਰਨ. Miss u’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ।

Afsana khan pp-min (1) Image Source -Instagram

ਹੋਰ ਪੜ੍ਹੋ : ਗਾਇਕ ਤੋਂ ਵਿਗਿਆਨੀ ਬਣੇ ਦਿਲਜੀਤ ਦੋਸਾਂਝ, ਦੇਖੋ ਕਿਵੇਂ ਰੋਬੋਟ ਨਾਲ ਪਿਆਰ ਦੀਆਂ ਪੀਘਾਂ ਝੂਟਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਨਵੇਂ ਗੀਤ ‘LUNA’ ‘ਚ, ਜਿੱਤਿਆ ਦਰਸ਼ਕਾਂ ਦਾ ਦਿਲ

ਜੇ ਗੱਲ ਕਰੀਏ ਉਹ ਏਨੀਂ ਦਿੱਨੀਂ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਵਿੱਚ ਬਤੌਰ ਜੱਜ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ । ਅਫ਼ਸਾਨਾ (afsana khan) ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ‘ਜਾਨੀ ਵੇ ਜਾਨੀ’, ‘ਚੰਡੀਗੜ੍ਹ ਸ਼ਹਿਰ’, ਮਾਹੀ ਮਿਲਿਆ, ਬਜ਼ਾਰ, ਧੱਕਾ,  ਵਰਗੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੀ ਹੈ। ਇਸ ਤੋਂ ਇਲਾਵਾ ਬਹੁਤ ਜਲਦ ਉਹ ਬਾਲੀਵੁੱਡ ਵਿੱਚ ਵੀ ਗੀਤ ਗਾਉਂਦੀ ਹੋਈ ਨਜ਼ਰ ਆਵੇਗੀ।

 

 

View this post on Instagram

 

A post shared by Khuda Baksh (@khudaabaksh)

0 Comments
0

You may also like