ਸਹੁਰੇ ਘਰ ‘ਚ ਦੁੱਖ ਹੰਢਾਉਂਦੀਆਂ ਧੀਆਂ ਦੇ ਦਰਦ ਨੂੰ ਬਿਆਨ ਕਰ ਰਹੀ ਹੈ ਗਾਇਕਾ ਅਫਸਾਨਾ ਖ਼ਾਨ ਤੇ ਪਾਰਸ ਮਨੀ ਨਵੇਂ ਗੀਤ ‘ਦਿਲ ਸਾਡਾ’ ‘ਚ, ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਗੀਤ, ਦੇਖੋ ਵੀਡੀਓ

written by Lajwinder kaur | April 25, 2021 05:09pm

ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਆਪਣੇ ਨਵੇਂ ਗੀਤ ਦਿਲ ਸਾਡਾ (Dil Sada) ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਈ ਹੈ। ਇਸ ਗੀਤ ‘ਚ ਫੀਚਰਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਗਾਇਕ ਪਾਰਸ ਮਨੀ । ਇਸ ਗੀਤ ਦੇ ਰਾਹੀਂ ਵਿਆਹੀਆਂ ਹੋਈਆਂ ਧੀਆਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ।

inside image of afsana khan and parsa mani dil sada song out now

ਹੋਰ ਪੜ੍ਹੋ : ‘ਤਿੱਤਲੀਆਂ’ ਗੀਤ ਦੇ 600 ਮਿਲੀਅਨ ਵਿਊਜ਼ ਹੋਣ ਦੀ ਖੁਸ਼ੀ ‘ਚ ਗੀਤਕਾਰ ਜਾਨੀ ਨੇ ਅਫਸਾਨਾ ਖ਼ਾਨ ਤੋਂ ਕੱਟਵਾਇਆ ਕੇਕ, ਗਾਇਕਾ ਨੇ ਪੋਸਟ ਪਾ ਜਾਨੀ ਵੀਰੇ ਦਾ ਕੀਤਾ ਧੰਨਵਾਦ

inside image of dil sada song pic

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਗੀਤਕਾਰ ਤਾਰੀ ਜੌਹਲ ਬਿਧੀਪੁਰੀਆ ( Tari Johal Bidhipuria) ਦੀ ਕਲਮ ਚੋਂ ਨਿਕਲੇ ਨੇ । ‘ਦਿਲ ਸਾਡਾ’ ਗਾਣੇ ਨੂੰ Sukhbir Randhawa ਨੇ ਸੰਗੀਤ ਦਿੱਤਾ ਹੈ। ਗਾਣੇ ਦਾ ਦਿਲ ਨੂੰ ਛੂਹਣ ਵਾਲਾ ਵੀਡੀਓ Garry Gill ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ Mani Dharmakot ਵੱਲੋਂ ਵੀਡੀਓ ਦੀ ਸਟੋਰੀ ਬਣਾਈ ਗਈ ਹੈ। ਵੀਡੀਓ ‘ਚ Sukhbir Singh Batth , Santosh Malhotra , Manjeet Kaur , Gagan Singh  , Joyjot Singh , ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਗੀਤ ਦਾ ਅਨੰਦ ਲੈ ਸਕਦੇ ਹੋ । ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਵੀ ਦੱਸ ਸਕਦੇ ਹੋ।

ਗੀਤਕਾਰ ਤਾਰੀ ਜੌਹਲ ਬਿਧੀਪੁਰੀਆ ਦੇ ਲਿਖੇ ਹੋਏ ਗੀਤ ਜਿਵੇਂ ‘ਏਸ ਜਨਮ ਤੇਰੀ ਹੋ ਨਹੀਂ ਸਕਦੀ’- ਨਛੱਤਰ ਗਿੱਲ, ‘ਉਦਾਸ’- ਕੰਠ ਕਲੇਰ, ‘ਪਾਣੀ’- ਸੁਦੇਸ਼ ਕੁਮਾਰੀ ਤੇ ਪਾਰਸ ਮਨੀ ਦੀ ਆਵਾਜ਼ ‘ਚ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਨੇ। ਇਨ੍ਹਾਂ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈ।

inside image of new song dil sada out now

 

You may also like