ਅਫਸਾਨਾ ਖ਼ਾਨ ਭਰਾ ਸਿੱਧੂ ਮੂਸੇਵਾਲਾ ਦੇ ਭੋਗ ਦਾ ਕਾਰਡ ਸਾਂਝਾ ਕਰਦੇ ਹੋਏ ਹੋਈ ਭਾਵੁਕ

written by Shaminder | June 06, 2022

ਅਫਸਾਨਾ ਖ਼ਾਨ (Afsana khan) ਸਿੱਧੂ ਮੂਸੇਵਾਲਾ  (Sidhu Moose Wala) ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ । ਉਸ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਭਰਾ ਸਿੱਧੂ ਮੂਸੇਵਾਲਾ ਦੇ ਭੋਗ ਅਤੇ ਅੰਤਿਮ ਅਰਦਾਸ ਦੀ ਡਿਟੇਲ ਸਾਂਝੀ ਕੀਤੀ ਹੈ । ਜਿਸ ‘ਚ ਗਾਇਕਾ ਨੇ ਲਿਖਿਆ ਕਿ ਸਤਿਗੁਰ ਪ੍ਰਸਾਦਿ ਨਾਨਕ ਕਿਸ ਨੋ ਆਖੀਐ ਵਿਣ ਪੁਛਿਆ ਹੀ ਲੈ ਜਾਇ॥ਸਰਦਾਰ ਸੁਭਦੀਪ ਸਿੰਘ { ਸਿੱਧੂ ਮੂਸੇਵਾਲਾ } ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ ਸੁੱਭਦੀਪ ਸਿੰਘ {ਸਿੱਧੂ ਮੂਸੇਵਾਲਾ} ਮਿਤੀ 29ਮਈ 2022 ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾ ਵਿੱਚ ਜਾ ਵਿਰਾਜੇ ਸਨ।

sidhu Moose wala ,, image from instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਭੋਗ ਅਤੇ ਅੰਤਿਮ ਅਰਦਾਸ ਦਾ ਫ਼ਰਜ਼ੀ ਕਾਰਡ ਵਾਇਰਲ, ਦਸ ਰੁਪਏ ਪ੍ਰਤੀ ਵਿਅਕਤੀ ਯੋਗਦਾਨ ਦੀ ਕੀਤੀ ਜਾ ਰਹੀ ਹੈ ਅਪੀਲ

ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅਤਿੰਮ ਅਰਦਾਸ ਮਿਤੀ 8 ਜੂਨ 2022 ਦਿਨ ਬੁੱਧਵਾਰ ਨੂੰ ਬਾਹਰਲੀ ਅਨਾਜ ਮੰਡੀ ਸਿਰਸਾ ਰੋਡ (ਜਿਲ੍ਹਾ ਮਾਨਸਾ} ਵਿਖੇ ਹੋਵੇਗੀ। ਭਾਣੇ ਵਿੱਚ ਸਮੂਹ ਸਿੱਧੂ ਪਰਿਵਾਰ, ਰਿਸ਼ਤੇਦਾਰ ਅਤੇ ਪਿਆਰੇ ਸਰੋਤੇ’।

ਹੋਰ ਪੜ੍ਹੋ: ਵੇਖੋ ਮੂਸੇਵਾਲਾ, ਮੂਸੇਵਾਲਾ ਹੋਈ ਪਈ ਹੈ! 151 ਦੇਸ਼ਾਂ ‘ਚ ਸਭ ਤੋਂ ਜਿਆਦਾ ਸਰਚ ਕੀਤਾ ਜਾ ਰਿਹਾ ਹੈ ਸਿੱਧੂ ਮੂਸੇਵਾਲਾ

ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੀ ਭੈਣ ਬਣੀ ਸੀ ।ਅਫਸਾਨਾ ਖ਼ਾਨ ਹਰ ਸਾਲ ਸਿੱਧੂ ਮੂਸੇਵਾਲਾ ਨੂੰ ਰੱਖੜੀ ਬੰਨਦੀ ਸੀ । ਸਿੱਧੂ ਮੂਸੇਵਾਲਾ ਦੀ ਮੌਤ ਦੇ ਕਾਰਨ ਅਫਸਾਨਾ ਖ਼ਾਨ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ । ਸਿੱਧੂ ਮੂਸੇਵਾਲਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ ।

Afsana Khan with sidhu Moosewala-min image from instagram

ਉਸ ਦਾ ਹਰ ਗੀਤ ਹਿੱਟ ਸੀ, ਉਹ ਖੁਦ ਹੀ ਗੀਤ ਲਿਖਦਾ ਸੀ ਅਤੇ ਖੁਦ ਹੀ ਗਾਉਂਦਾ ਹੁੰਦਾ ਸੀ । ਅਫਸਾਨਾ ਖ਼ਾਨ ਦੇ ਨਾਲ ਵੀ ਉਸ ਨੇ ਕਈ ਗੀਤ ਗਾਏ ਸਨ, ਪਰ ਧੱਕਾ ਗੀਤ ਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਸੀ ।

You may also like