ਗੁਰਦਾਸ ਮਾਨ ਸਾਬ ਨੂੰ ਮਿਲਕੇ ਭਾਵੁਕ ਹੋਈ ਅਫਸਾਨਾ ਖ਼ਾਨ, ਵਿਆਹ ‘ਚ ਪਹੁੰਚਣ ਲਈ ਦਿੱਤਾ ਕਾਰਡ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  February 06th 2022 11:17 AM |  Updated: February 06th 2022 11:17 AM

ਗੁਰਦਾਸ ਮਾਨ ਸਾਬ ਨੂੰ ਮਿਲਕੇ ਭਾਵੁਕ ਹੋਈ ਅਫਸਾਨਾ ਖ਼ਾਨ, ਵਿਆਹ ‘ਚ ਪਹੁੰਚਣ ਲਈ ਦਿੱਤਾ ਕਾਰਡ, ਦੇਖੋ ਵੀਡੀਓ

ਤਿੱਤਲੀਆਂ ਫੇਮ ਸਿੰਗਰ ਅਫਸਾਨਾ ਖ਼ਾਨ Afsana Khan ਜੋ ਕਿ ਬਹੁਤ ਜਲਦ ਵਿਆਹ ਵਿਆਹ ਕਰਵਾਉਣ ਜਾ ਰਹੀ ਹੈ। ਜੀ ਹਾਂ ਅਫਸਾਨਾ ਜੋ ਕਿ ਆਪਣੇ ਮੰਗੇਤਰ ਸਾਜ਼ ਦੇ ਨਾਲ ਵਿਆਹ ਦੇ ਬੰਧਨ ਚ ਬੱਝਣ ਜਾ ਰਹੀ ਹੈ। ਜਿਸ ਕਰਕੇ ਇਹ ਜੋੜੀ ਵਿਆਹ ਦੇ ਕਾਰਡ ਵੰਡ ਰਹੇ ਨੇ। ਇਸ ਲਈ ਦੋਵਾਂ ਦੇ ਵਿਆਹ ਦਾ ਕਾਰਡ ਬਹੁਤ ਹੀ ਸ਼ਾਨਦਾਰ ਹੈ। ਕਈ ਕਲਾਕਾਰਾਂ ਨੂੰ ਵਿਆਹ ਦਾ ਕਾਰਡ ਦੇਣ ਤੋਂ ਬਾਅਦ ਗਾਇਕਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗੁਰਦਾਸ ਮਾਨ ਸਾਬ Gurdas Maan ਨੂੰ ਵਿਆਹ ਦਾ ਕਾਰਡ ਦੇਣ ਪਹੁੰਚੀ।

ਹੋਰ ਪੜ੍ਹੋ : ਸਰਬਜੀਤ ਚੀਮਾ ਨੇ ਆਪਣੇ ਬੇਟੇ ਗੁਰਵਰ ਚੀਮਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ ਤੇ ਕਿਹਾ- ਮਾਲਿਕ ਚੜ੍ਹਦੀਕਲਾ ਬਖਸ਼ੇ

ਅਫਸਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਗੁਰਦਾਸ ਮਾਨ ਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਅਫਸਾਨਾ ਤੇ ਸਾਜ਼ ਬਹੁਤ ਹੀ ਸਤਿਕਾਰ ਦੇ ਨਾਲ ਗੁਰਦਾਸ ਮਾਨ ਨੂੰ ਮਿਲੇ ਤੇ ਆਪਣੇ ਵਿਆਹ ਦਾ ਕਾਰਡ ਦਿੱਤਾ।

ਹੋਰ ਪੜ੍ਹੋ : ਐਮੀ ਵਿਰਕ,ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਜੋੜੀ ਵਾਲੀ ਫ਼ਿਲਮ ‘ਸੌਂਕਣ ਸੌਂਕਣੇ’ ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

afsana khan and saajz lakh lakh vadhaiyaan song released

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘Legendary ਗੁਰਦਾਸ ਮਾਨ ਸਾਬ ਜੀ ਤੇ ਆਂਟੀ ਜੀ ਮਨਜੀਤ...blessings like my father saab...ਮੈਨੂੰ ਮੇਰੇ ਪਿਤਾ ਬਹੁਤ ਯਾਦ ਆਏ...ਇਨੀਂ ਦਿਨੀਂ ਮੈਂ ਬਹੁਤ ਭਾਵੁਕ ਹਾਂ’। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਵਿਆਹ ‘ਚ ਪਾਲੀਵੁੱਡ ਜਗਤ ਤੋਂ ਲੈ ਕੇ ਬਾਲੀਵੁੱਡ ਜਗਤ ਦੇ ਕਈ ਨਾਮੀ ਕਲਾਕਾਰ ਸ਼ਾਮਿਲ ਹੋਣਗੇ। ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ। ਅਫਸਾਨਾ ਦੀ ਚੰਗੀ ਫੈਨ ਫਾਲਵਿੰਗ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network