ਅਫ਼ਸਾਨਾ ਖ਼ਾਨ ਦੀ ਹੋਈ ਮੰਗਣੀ, ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼, ਕਲਾਕਾਰ ਦੇ ਰਹੇ ਨੇ ਵਧਾਈਆਂ

written by Lajwinder kaur | February 28, 2021

ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਅਫ਼ਸਾਨਾ ਖ਼ਾਨ ਜਿਨ੍ਹਾਂ ਦੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਹੋ ਗਿਆ ਹੈ। ਜੀ ਹਾਂ ਬਹੁਤ ਜਲਦ ਉਨ੍ਹਾਂ ਦੇ ਘਰ ਸ਼ਹਿਨਾਈ ਵੱਜਣ ਵਾਲੀ ਹੈ । ਉਨ੍ਹਾਂ ਦੀ ਮੰਗਣੀ ਪੰਜਾਬੀ ਗਾਇਕ ਸਾਜ਼ ਦੇ ਨਾਲ ਹੋ ਗਈ ਹੈ । ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਨੇ।

inside image of afsana khan and saajz Image Source - instagram

ਹੋਰ ਪੜ੍ਹੋ : ਵਿਆਹ ਦੀ ਦੂਜੀ ਵਰ੍ਹੇਗੰਢ ਮੌਕੇ ‘ਤੇ ਗਾਇਕ ਹਰਫ ਚੀਮਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਲਾਈਫ ਪਾਰਟਨਰ ਜੈਸਮੀਨ ਚੀਮਾ ਨੂੰ ਕੀਤਾ ਵਿਸ਼

inside image of afsana khan got engagement Image Source - instagram

ਖੁਦ ਅਫ਼ਸਾਨਾ ਖ਼ਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੀ ਇੰਗੇਜ਼ਮੈਂਟ ਪਾਰਟੀ ਦੀ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ- ‘ਇਹ ਸਾਡੀ ਮੰਗਣੀ ਦੀਆਂ ਕੁਝ ਵੀਡੀਓ ਕਲਿਪਸ ਨੇ। ਮੇਰੀ ਮੰਗਣੀ ਮੇਰੇ ਪਿਆਰ ਸਾਜ਼ ਦੇ ਨਾਲ ਹੋਈ ਹੈ’ ਨਾਲ ਹੀ ਉਨ੍ਹਾਂ ਰੱਬ ਤੇ ਪਰਿਵਾਰ ਵਾਲਿਆਂ ਦਾ ਧੰਨਵਾਦ ਕੀਤਾ ਹੈ।

inside image of afsana khan and saajz ring cermony pic Image Source - instagram

ਪ੍ਰਸ਼ੰਸਕ ਤੇ ਪੰਜਾਬੀ ਕਲਾਕਾਰ ਕਮੈਂਟ ਕਰਕੇ ਅਫ਼ਸਾਨਾ ਖ਼ਾਨ ਤੇ ਸਾਜ਼ ਨੂੰ ਵਧਾਈਆਂ ਦੇ ਰਹੇ ਨੇ। ਵੀਡੀਓ ‘ਚ ਦੋਵੇਂ ਜਣੇ ਬਹੁਤ ਖੁਸ਼ ਦਿਖਾਈ ਦੇ ਰਹੇ ਨੇ । ਪਰਿਵਾਰ ਵਾਲਿਆਂ ਦੀ ਮੌਜੂਦਗੀ ‘ਚ ਦੋਵਾਂ ਨੇ ਇੱਕ-ਦੂਜੇ ਨੂੰ ਰਿੰਗ ਪਹਿਨਾਈ। ਦੱਸ ਦਈਏ ਦੋਵੇਂ ਜਣੇ ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਨੇ।

 

 

View this post on Instagram

 

A post shared by Afsana Khan 🌟🎤 (@itsafsanakhan)

 

You may also like