ਅਫਸਾਨਾ ਖ਼ਾਨ ਦੁਲਹਣ ਤੇ ਸਾਜ਼ ਦੁਲਹੇ ਦੇ ਲਿਬਾਸ ‘ਚ ਆਇਆ ਨਜ਼ਰ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇਹ ਵਿਆਹ ਵਾਲੀ ਤਸਵੀਰ

written by Lajwinder kaur | January 17, 2022

ਪੰਜਾਬੀ ਮਿਊਜ਼ਿਕ ਜਗਤ ਦੀ ਦਿੱਗਜ ਗਾਇਕਾ ਅਫਸਾਨਾ ਖ਼ਾਨ Afsana Khan ਸੋਸ਼ਲ ਮੀਡੀਆ ਉੱਤੇ ਆਪਣੇ ਗੀਤ ਤੇ ਵਿਆਹ ਦੀਆਂ ਖਬਰਾਂ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਤਿੱਤਲੀਆਂ ਫੇਮ ਗਾਇਕਾ ਅਫਸਾਨਾ ਖ਼ਾਨ ਜੋ ਕਿ ਆਪਣੇ ਇੱਕ ਹੋਰ ਨਵੇਂ ਗੀਤ ਕਰਕੇ ਸੋਸ਼ਲ ਮੀਡੀਆ ਉੱਤੇ ਛਾ ਗਈ ਹੈ । ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਪ੍ਰੀ-ਵੈਡਿੰਗ ਗੀਤ ‘ਲੱਖ-ਲੱਖ ਵਧਾਈਆਂ’ (lakh lakh vadhaiyaan)ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਵਿਆਹ ਦੀ 21ਵੀਂ ਵਰ੍ਹੇਗੰਢ 'ਤੇ ਟਵਿੰਕਲ ਖੰਨਾ ਤੇ ਅਕਸ਼ੇ ਕੁਮਾਰ ਵਿਚਾਲੇ ਹੋਈ ਮਜ਼ੇਦਾਰ ਗੱਲਬਾਤ, ਦਰਸ਼ਕਾਂ ਵੀ ਕਮੈਂਟ ਕਰਕੇ ਜੋੜੀ ਨੂੰ ਦੇ ਰਹੇ ਨੇ ਵਧਾਈਆਂ

afsana khan and saaz engagement

ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਤਿਆਰ ਹੋ ਜੋ ਸਾਡੀ ਅਗਲੀ ਪੇਸ਼ਕਸ਼ ਲਈ! ਬਹੁਤ ਸ਼ਪੈਸ਼ਲ ਹੈ ਇਹ ਗੀਤ - wedding song of #Afsaajz ਤੇ ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਹੈ ਇਹ ਗੀਤ ਆਉਣ ਵਾਲੀ 21 ਜਨਵਰੀ ਨੂੰ Salim Sulaiman YouTube ‘ਤੇ ਇਹ ਗੀਤ ਰਿਲੀਜ਼ ਹੋਵੇਗਾ। ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਖ਼ਾਸ ਹੈ। ਅਫਸਾਨਾ ਖ਼ਾਨ ਜੋ ਕਿ ਦੁਲਹਣ ਵਾਂਗ ਸੱਜੀ ਹੋਈ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਦਾ ਮੰਗੇਤਰ ਸਾਜ਼ ਵੀ ਲਾੜਾ ਬਣਿਆ ਹੋਇਆ ਨਜ਼ਰ ਆ ਰਿਹਾ ਹੈ। ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

inside image of afsana khan new song lakh lakh vadhaiyaan

ਜੇ ਗੱਲ ਕਰੀਏ ‘ਲੱਖ-ਲੱਖ ਵਧਾਈਆਂ’ ਗੀਤ ਦੀ ਤਾਂ ਇਸ ਨੂੰ ਅਫਸਾਨਾ ਖ਼ਾਨ ਅਤੇ ਸਾਜ਼ ਮਿਲਕੇ ਗਾਉਂਦੇ ਹੋਏ ਨਜ਼ਰ ਆਉਣਗੇ। ਇਸ ਗੀਤ ਦੇ ਬੋਲ Shrradha Pandit ਨੇ ਲਿਖੇ ਨੇ ਤੇ ਮਿਊਜ਼ਿਕ ਬਾਲੀਵੁੱਡ ਦੇ ਦਿੱਗਜ਼ ਮਿਊਜ਼ਿਕ ਕੰਪੋਜ਼ਰ ਤੇ ਡਾਇਰੈਕਟਰ ਸਲੀਮ ਮਰਚੈਂਟ ਦਾ ਹੋਵੇਗਾ। ਇਸ ਗੀਤ ਦਾ ਵੀਡੀਓ ਏ.ਪੀ ਗਗਨ ਗਿੱਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਅਫਸਾਨਾ ਤੇ ਸਾਜ਼ ਦੇ ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਹਨ।

ਹੋਰ ਪੜ੍ਹੋ : ਵਿਰਾਟ ਕੋਹਲੀ ਦੀ ਕਪਤਾਨੀ ਛੱਡਣ ‘ਤੇ ਅਨੁਸ਼ਕਾ ਸ਼ਰਮਾ ਨੇ ਦਿੱਤੀ ਭਾਵੁਕ ਪ੍ਰਤੀਕਿਰਿਆ, ਕਿਹਾ-‘ਮੈਨੂੰ ਤੁਹਾਡੇ ‘ਤੇ ਮਾਣ ਹੈ’

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਨੇ। ਜਿਸ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਧੱਕਾ, ਮੁੰਡੇ ਚੰਡੀਗੜ੍ਹ ਸ਼ਹਿਰ ਦੇ, ਤਿੱਤਲੀਆਂ, ਬਾਜ਼ਾਰ, ਤੋਂ ਇਲਾਵਾ ਕਈ ਹੋਰ ਗੀਤ ਹਨ। ਪਿਛਲੇ ਸਾਲ ਉਹ ਬਿੱਗ ਬੌਸ ਸੀਜ਼ਨ -15 ‘ਚ ਵੀ ਨਜ਼ਰ ਆਈ ਸੀ। ਦੱਸ ਦਈਏ ਅਫਸਾਨਾ ਖ਼ਾਨ ਤੇ ਸਾਜ਼ ਇਸ ਸਾਲ ਜਨਵਰੀ ਦੇ ਅਖੀਰ ਜਾਂ ਫਿਰ ਫਰਵਰੀ ਮਹੀਨੇ ‘ਚ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ। ਦੋਵਾਂ ਦੀ ਮੰਗਣੀ ਪਿਛਲੇ ਸਾਲ ਹੋਈ ਸੀ। ਸਾਜ਼ ਵੀ ਪੰਜਾਬੀ ਗਾਇਕ ਨੇ । ਹਾਲ ਹੀ ‘ਚ ਉਹ ਆਪਣੇ ਗੀਤ ਨਿਕਾਹ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ।

 

You may also like