ਅਫਸਾਨਾ ਖ਼ਾਨ ਹੋਈ ਬਿਮਾਰ, ਪੋਸਟ ਪਾ ਕੇ ਦੱਸਿਆ ਆਪਣੀ ਸਿਹਤ ਦਾ ਹਾਲ

written by Lajwinder kaur | December 01, 2021

ਤਿੱਤਲੀਆਂ ਫੇਮ ਸਿੰਗਰ ਅਫਸਾਨਾ ਖ਼ਾਨ Afsana Khan ਜੋ ਕਿ ਸੋਸ਼ਲ਼ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਬਿੱਗ ਬੌਸ ਸੀਜ਼ਨ 15 ਤੋਂ  ਬਾਹਰ ਆਉਣ ਤੋਂ ਬਾਅਦ ਉਹ ਆਪਣੇ ਸ਼ਹਿਰ ਮੁਹਾਲੀ ਵਾਪਿਸ ਆ ਗਈ ਹੈ। ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੀ ਹੈ । ਪਰ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਜੀ ਹਾਂ ਇਸ ਦੀ ਜਾਣਕਾਰੀ ਖੁਦ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ‘ਤੇ ਇੱਕ ਵਾਰ ਫਿਰ ਸ਼ੈਰੀ ਮਾਨ ਨੇ ਕੱਸਿਆ ਤੰਜ਼ ਅਤੇ ਨਾਲ ਹੀ ਲਪੇਟੇ ‘ਚ ਲਿਆ ਬਾਦਸ਼ਾਹ, ਇੰਸਟਾ ਸਟੋਰੀ ‘ਚ ਕਹੀ ਇਹ ਗੱਲ...

afsana khan image source- instagram

ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਵ੍ਹੀਲ ਚੈਅਰ ਉੱਤੇ ਬੈਠੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ muscle pain ਦੀ ਸ਼ਿਕਾਇਤ ਹੋ ਗਈ ਹੈ। ਜਿਸ ਕਰਕੇ ਉਨ੍ਹਾਂ ਨੂੰ ਕਾਫੀ ਦਰਦ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਆਪਣੀ ਤਸਵੀਰ ਦੇ ਵੀ ਲਿਖਿਆ ਹੈ ਮੇਰੀ ਸਿਹਤ ਠੀਕ ਨਹੀਂ ਹੈ ਤੇ ਨਾਲ ਹੀ ਰੋਂਣ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਅਫਸਾਨਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਨੇ।

Afsana-Khan image source- instagram

ਹੋਰ ਪੜ੍ਹੋ : ਕੜਾਹ ਪ੍ਰਸ਼ਾਦ ਬਣਾਉਂਦੀ ਨਜ਼ਰ ਆ ਰਹੀ ਇਸ ਬਜ਼ੁਰਗ ਬੇਬੇ ਨੇ ਜਿੱਤਿਆ ਹਰ ਇੱਕ ਦਿਲ, ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਕੇ ਦਿੱਤਾ ਸਤਿਕਾਰ

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ। ਉਨ੍ਹਾਂ ਨੇ ਤਿੱਤਲੀਆਂ, ਬਜ਼ਾਰ, ਜੋੜਾ, ਤੇਰੇ ਲਾਰੇ, ਧੱਕਾ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਵੀ ਗਾਣੇ ਗਾ ਚੁੱਕੀ ਹੈ। ਏਨੀਂ ਦਿਨੀਂ ਉਹ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ 15 ‘ਚ ਵੀ ਨਜ਼ਰ ਆਈ ਸੀ। ਖਬਰਾਂ ਦੇ ਮੁਤਾਬਿਕ ਅਫਸਾਨਾ ਖ਼ਾਨ ਜੋ ਕਿ ਇਸ ਸਾਲ ਦੇ ਅਖੀਰ ਚ ਜਾਂ ਫਿਰ ਅਗਲੇ ਸਾਰ ਦੀ ਸ਼ੁਰੂਆਤ ‘ਚ ਵਿਆਹ ਦੇ ਬੰਧਨ ਬੱਝ ਸਕਦੀ ਹੈ। ਇਸੇ ਸਾਲ ਉਨ੍ਹਾਂ ਦੀ ਮੰਗਣੀ ਗਾਇਕ ਸਾਜ਼ ਦੇ ਨਾਲ ਹੋਈ ਸੀ।

You may also like