ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਦੇ ਲਈ ਪਾਈ ਭਾਵੁਕ ਪੋਸਟ, ਕਿਹਾ-‘ਕੋਈ ਖ਼ਜ਼ਾਨਾ ਕਿਸੇ ਭਰਾ ਦੇ ਪਿਆਰ ਦੀ ਤੁਲਨਾ...’

written by Lajwinder kaur | November 18, 2022 10:41am

Afsana Khan news: ਤਿੱਤਲੀਆਂ ਫੇਮ ਗਾਇਕਾ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਲਈ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅਫਾਸਾਨਾ ਖ਼ਾਨ ਵੱਡੇ ਸਦਮੇ ਵਿੱਚੋਂ ਲੰਘੀ ਹੈ। ਜਿਸ ਕਰਕੇ ਗਾਇਕਾ ਅਕਸਰ ਹੀ ਆਪਣੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਨਾਲ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਹੋਰ ਪੜ੍ਹੋ: ਜਸਬੀਰ ਜੱਸੀ ਨੇ ਮਲਕੀਤ ਸਿੰਘ ਨਾਲ ਇੱਕ ਮਿੱਠੜੀ ਮੁਲਾਕਾਤ ਦੀ ਤਸਵੀਰਾਂ ਕੀਤੀਆਂ ਸ਼ੇਅਰ, ਨਾਲ ਲਿਖਿਆ ਖ਼ਾਸ ਸੁਨੇਹਾ

afsana khan with sidhu moose wala image source: instagram

 

ਸਿੱਧੂ ਅਫਸਾਨਾ ਨੂੰ ਆਪਣੀ ਭੈਣ ਮੰਨਦਾ ਸੀ। ਜਦੋਂ ਤੋਂ ਮੂਸੇਵਾਲਾ ਦੀ ਮੌਤ ਹੋਈ ਹੈ, ਅਜਿਹਾ ਇੱਕ ਦਿਨ ਵੀ ਨਹੀਂ ਲੰਘਿਆ ਜਦੋਂ ਅਫਸਾਨਾ ਨੇ ਉਸ ਬਾਰੇ ਕੋਈ ਪੋਸਟ ਸ਼ੇਅਰ ਨਾ ਕੀਤੀ ਹੋਵੇ। ਹੁਣ ਅਫਸਾਨਾ ਖਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦੇ ਰਿਸੈਪਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ ‘ਭਰਾ ਦਾ ਬੇ ਸ਼ਰਤ ਪਿਆਰ ਅਨਮੋਲ ਹੈ। ਤੁਸੀਂ ਸਿਰਫ ਮੇਰੇ ਭਰਾ ਨਹੀਂ ਹੋ, ਪਰ ਤੁਸੀਂ ਮੇਰੀ ਆਤਮਾ ਵੀ ਹੋ’

sidhu afsana saajz image source: instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਆਪਣੇ ਵਿਆਹ ਵੇਲੇ ਮੈਂ ਬਾਈ ਨੂੰ ਹਮੇਸ਼ਾ ਧਮਕੀ ਦਿੰਦੀ ਹੁੰਦੀ ਸੀ ਕਿ ਜੇ ਤੁਸੀਂ ਮੇਰੇ ਕਿਸੇ ਵੀ ਫੰਕਸ਼ਨ ‘ਤੇ ਨਾ ਆਏ ਤਾਂ ਮੈਂ ਗੁੱਸੇ ਹੋ ਜਾਣਾ, ਪਰ ਬਾਈ ਹਮੇਸ਼ਾ ਪਹੁੰਚਦਾ ਸੀ ਕਿ ਜੇ ਮੈਂ ਨਾ ਗਿਆ ਤਾਂ ਕਮਲੀ ਮੇਰੇ ਨਾਲ ਲੜਾਈ ਕਰੂਗੀ। ਬਾਈ ਅੱਜ ਵੀ ਵਾਪਸ ਆ ਜੋ ਪਲੀਜ਼...ਕੋਈ ਖਜ਼ਾਨਾ ਕਿਸੇ ਭਰਾ ਦੇ ਪਿਆਰ ਦੀ ਤੁਲਨਾ ਨਹੀਂ ਕਰਦਾ...ਵੱਡਾ ਬਾਈ ਹਮੇਸ਼ਾ ਮੇਰੇ ਦਿਲ ‘ਚ ਰਹੂਗਾ..#justiceforsidhumoosewala’। ਇਸ ਪੋਸਟ ਉੱਤੇ ਵੀ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

singer afsana khan and sidhu moose wala with saaj image source: instagram

ਅਫਸਾਨਾ ਖ਼ਾਨ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਨੇ ਉਸ ਵਿੱਚ ਉਹ ਸਿੱਧੂ ਮੂਸੇਵਾਲਾ ਅਤੇ ਆਪਣੇ ਪਤੀ ਸਾਜ਼ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਅਫਸਾਨਾ ਖਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਫੈਨਜ਼ ਕਾਫੀ ਇਮੋਸ਼ਨਲ ਹੋ ਰਹੇ ਹਨ।

 

You may also like