
ਮਸ਼ਹੂਰ ਪੰਜਾਬੀ ਗਾਇਕ ਜੋੜੀ ਅਫਸਾਨਾ ਖਾਨ ਤੇ ਸਾਜ਼ ਅਕਸਰ ਕੁਝ ਨਾ ਕੁਝ ਨਵਾਂ ਕਰਦੇ ਰਹਿੰਦੇ ਹਨ। ਅਫਸਾਨਾ ਖਾਨ ਤੇ ਸਾਜ਼ ਨੂੰ ਲੈ ਕੇ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਦੋਵੇਂ ਜਲਦ ਹੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਦੇ ਸ਼ੋਅ ਖ਼ਤਰਾ-ਖ਼ਤਰਾ ਵਿੱਚ ਨਜ਼ਰ ਆਉਣਗੇ।

ਦੱਸ ਦਈਏ ਕਿ ਭਾਰਤੀ ਸਿੰਘ ਤੇ ਹਰਸ਼ ਦਾ ਇਹ ਗੇਮ ਸ਼ੋਅ ਖ਼ਤਰਾ-ਖ਼ਤਰਾ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਚਲਦੇ ਇਹ ਸ਼ੋਅ ਦਰਸ਼ਕਾਂ ਦੀ ਫੇਵਰਟ ਸ਼ੋਅ ਲਿਸਟ ਵਿੱਚ ਅੱਗੇ ਹੈ। ਸੋ ਦਰਸ਼ਕ ਅਫਸਾਨਾ ਤੇ ਸਾਜ਼ ਦੀ ਇਸ ਖੂਬਸੂਰਤ ਜੋੜੀ ਨੂੰ ਇਸ ਸ਼ੋਅ ਵਿੱਚ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
ਅਫਸਾਨਾ ਖਾਨ ਤੇ ਉਸ ਦੇ ਪਤੀ ਸਾਜ਼ ਇਸ ਗੇਮ ਸ਼ੋਅ ਦੇ ਵਿੱਚ ਸਟੰਟ ਪਰਫਾਰਮ ਕਰਦੇ ਹੋਏ ਨਜ਼ਰ ਹਨ। ਇਹ ਜੋੜੀ ਪ੍ਰਿਯਾਂਕ ਸ਼ਰਮਾ ਅਤੇ ਕੋਰੀਓਗ੍ਰਾਫਰ ਪੁਨੀਤ ਪਾਠਕ ਨਾਲ ਮੁਕਾਬਲਾ ਕਰਦੀ ਹੋਈ ਨਜ਼ਰ ਆਵੇਗੀ। ਦਰਸ਼ਕ ਆਪਣੀ ਇਸ ਪਸੰਦੀਦਾ ਜੋੜੀ ਨੂੰ ਗੇਮ ਸ਼ੋ੍ ਵਿੱਚ ਪਰਫਾਰਮ ਕਰਦੇ ਹੋਏ ਵੇਖਣਾ ਚਾਹੁੰਦੇ ਹਨ।

ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਕੈਪਸ਼ਨ ਵਿੱਚ ਅਫਸਾਨਾ ਨੇ ਲਿਖਿਆ, " ਫਾਈਨਲੀ ਸ਼ੋਅ ਡਨ ਵਿਦ ਭਾਰਤੀ ਸਿੰਘ "। ਅਫਸਾਨਾ ਨੇ ਗੇਮ ਸ਼ੋਅ ਦੀ ਸ਼ੂਟਿੰਗ ਦੌਰਾਨ ਖਿਚਵਾਈਆਂ ਗਈਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਅਫਸਾਨਾ ਨੇ ਇਸ ਪੋਸਟ ਨੂੰ ਭਾਰਤੀ, ਹਰਸ਼, ਸਾਜ਼, ਪ੍ਰਤੀਕ ਸਭ ਨੂੰ ਇਹ ਤਸਵੀਰਾਂ ਟੈਗ ਵੀ ਕੀਤੀਆਂ ਹਨ।
ਹੋਰ ਪੜ੍ਹੋ : ਡੁਪਲੀਕੇਟ ਸਲਮਾਨ ਖਾਨ ਨੂੰ ਸੜਕ ਵਿਚਾਲੇ ਅਰਧਨਗਨ ਹੋ ਕੇ ਰੀਲ ਬਣਾਉਣਾ ਪਿਆ ਭਾਰੀ, ਵੇਖੋ ਵੀਡੀਓ
ਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਹੋਸਟ ਕੀਤਾ ਗਿਆ ਖ਼ਤਰਾ ਖ਼ਤਰਾ ਸ਼ੋਅ, ਇੱਕ ਗੇਮ ਸ਼ੋਅ ਹੈ। ਜਿਸ ਵਿੱਚ ਕਈ ਮਸ਼ਹੂਰ ਹਸਤੀਆਂ ਵੱਖ-ਵੱਖ ਖੇਡਾਂ ਵਿੱਚ ਮੁਕਾਬਲਾ ਕਰਦੀਆਂ ਹਨ।

ਇਸ ਤੋਂ ਪਹਿਲਾਂ ਅਫਸਾਨਾ ਖਾਨ ਨੇ ਕਪਿਲ ਸ਼ਰਮਾ ਨਾਲ ਆਪਣੇ ਡਿਨਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਅਫਸਾਨਾ ਖਾਨ ਅਤੇ ਸਾਜ਼ ਦਾ ਵਿਆਹ ਫਰਵਰੀ 2022 ਵਿੱਚ ਹੋਇਆ ਸੀ, ਅਤੇ ਇਸ ਜੋੜੇ ਨੂੰ ਉਦੋਂ ਤੋਂ ਬਾਲੀਵੁੱਡ ਸਿਤਾਰਿਆਂ ਨਾਲ ਵੱਖ-ਵੱਖ ਪ੍ਰੋਜੈਕਟਾਂ ਲਈ ਮੁੰਬਈ ਵਿੱਚ ਦੇਖਿਆ ਗਿਆ ਹੈ।
View this post on Instagram