ਅਫਸਾਨਾ ਖ਼ਾਨ ਨੇ ਸਾਂਝੀ ਕੀਤੀ ਆਪਣੇ ਮੰਗੇਤਰ ਦੇ ਨਾਲ ਨਵੀਂ ਤਸਵੀਰ, ਦੇਣ ਜਾ ਰਹੀ ਜਲਦ ਸਰਪ੍ਰਾਈਜ਼

written by Shaminder | September 22, 2021

ਅਫਸਾਨਾ ਖ਼ਾਨ (Afsana Khan)  ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਦੇ ਨਜ਼ਰ ਆ ਰਹੀ ਹੈ ।ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਤੋਂ ਵਿਦਾਈ ਲੈਂਦੀ ਹੋਈ ਨਜ਼ਰ ਆ ਰਹੀ ਹੈ । ਇਸ ਦੇ ਨਾਲ ਹੀ ਗਾਇਕਾ ਨੇ ਲਿਖਿਆ ਕਿ ‘ਮੈਂ ਆਪਣੇ ਪਰਿਵਾਰ ਨੂੰ ਬਹੁਤ ਮਿਸ ਕਰਾਂਗੀ’ ।ਇਸ ਤੋਂ ਇਲਾਵਾ ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਵੀਡੀਓਜ਼ ਸਾਂਝੇ ਕੀਤੇ ਹਨ । ਜਿਸ ‘ਚ ਉਹ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ।ਦੱਸ ਦਈਏ ਕਿ ਅਫਸਾਨਾ ਖ਼ਾਨ ਬਿੱਗ ਬੌਸ ‘ਚ ਭਾਗ ਲੈਣ ਦੇ ਲਈ ਰਵਾਨਾ ਹੋਈ ਹੈ ।

Afsana khan,,-min

ਹੋਰ ਪੜ੍ਹੋ : ਸਵੀਤਾਜ ਬਰਾੜ, ਜੋਰਡਨ ਸੰਧੂ ਤੇ ਸ਼੍ਰੀ ਬਰਾੜ ਲੈ ਕੇ ਆ ਰਹੇ ਹਨ ਨਵਾਂ ਗਾਣਾ …!

ਇਸ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਦੇ ਨਾਲ ਨਜ਼ਰ ਆਈ ਅਤੇ ਉਨ੍ਹਾਂ ਦੀ ਮਾਂ ਕਾਫੀ ਭਾਵੁਕ ਦਿਖਾਈ ਦਿੱਤੀ ।ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੀ ਹੈ ।


ਉਸ ਦੇ ਗੀਤਾਂ ਨੂੰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਸਿੱਧੂ ਮੂਸੇਵਾਲਾ ਦੇ ਨਾਲ ਉਸ ਦੇ ਗੀਤ ‘ਧੱਕਾ’ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਸੀ ।

Afsana Khan ,-min Image From Instagram

ਇਸ ਤੋਂ ਇਲਾਵਾ ‘ਤਿੱਤਲੀਆਂ’ ਗੀਤ ਵੀ ਹਰ ਕਿਸੇ ਦੀ ਜ਼ੁਬਾਨ ‘ਤੇ ਚੜ੍ਹ ਗਿਆ ਸੀ । ਉਹ ਜਲਦ ਹੀ ਬਾਲੀਵੁੱਡ ਦੇ ਕਿਸੇ ਵੱਡੇ ਪ੍ਰਾਜੈਕਟ ‘ਚ ਵੀ ਨਜ਼ਰ ਆਏਗੀ ।ਜਿਸ ਦੀ ਰਿਕਾਰਡਿੰਗ ਦੇ ਲਈ ਉਹ ਕੁਝ ਦਿਨ ਪਹਿਲਾਂ ਮੁੰਬਈ ਵੀ ਗਈ ਸੀ ।

 

0 Comments
0

You may also like