ਅਫਸਾਨਾ ਖ਼ਾਨ ਨੇ ਭਰਾ ਖੁਦਾਬਖਸ਼ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਭਰਾ ਨੂੰ ਜਨਮ ਦਿਨ ਦੀ ਦਿੱਤੀ ਵਧਾਈ
ਅਫਸਾਨਾ ਖ਼ਾਨ (Afsana Khan) ਨੇ ਆਪਣੇ ਭਰਾ (Brother) ਖੁਦਾਬਖਸ਼ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਆਪਣੇ ਭਰਾ ਖੁਦਾਬਖਸ਼ ਨੂੰ ਜਨਮਦਿਨ (Birthday) ਦੀ ਵਧਾਈ ਦਿੱਤੀ ਹੈ ।ਇਨ੍ਹਾਂ ਤਸਵੀਰਾਂ ‘ਚ ਇੱਕ ਤਸਵੀਰ ਉਸ ਦੇ ਭਰਾ ਦੀ ਬਚਪਨ ਦੀ ਤਸਵੀਰ ਹੈ ਜਦੋਂਕ ਦੂਜੀਆਂ ਤਸਵੀਰਾਂ ‘ਚ ਅਫਸਾਨਾ ਖ਼ਾਨ ਆਪਣੀ ਮਾਂ ਅਤੇ ਭਰਾ ਦੇ ਨਾਲ ਨਜ਼ਰ ਆ ਰਹੀ ਹੈ ।ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਅਫਸਾਨਾ ਖ਼ਾਨ ਨੂੰ ਉਸ ਦੇ ਭਰਾ ਦੇ ਜਨਮ ਦਿਨ ‘ਤੇ ਵਧਾਈ ਦੇ ਰਿਹਾ ਹੈ ।
image From instagram
ਹੋਰ ਪੜ੍ਹੋ : ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਸ਼ੌਂਕ ਸੇ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਪੰਜਾਬੀ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਅਫਸਾਨਾ ਖ਼ਾਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ । ਆਪਣੀ ਕਾਮਯਾਬੀ ਦਾ ਸਿਹਰਾ ਉਹ ਆਪਣੀ ਮਾਂ ਨੂੰ ਦਿੰਦੀ ਹੈ, ਜਿਸ ਨੇ ਮਿਹਨਤ ਮਸ਼ੱਕਤ ਕਰਕੇ ਆਪਣੀ ਧੀ ਨੂੰ ਪੜ੍ਹਾਇਆ ਲਿਖਾਇਆ ਅਤੇ ਹੁਣ ਅਫ਼ਸਾਨਾ ਖ਼ਾਨ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ ਅਤੇ ਆਪਣੇ ਮਾਪਿਆਂ ਦੇ ਹਰ ਸੁਫ਼ਨੇ ਨੂੰ ਪੂਰਾ ਕਰ ਰਹੀ ਹੈ ।
image From instagram
ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਹਾਲ ਹੀ ‘ਚ ਉਸ ਦੇ ਦੋ ਗੀਤ ਰਿਲੀਜ਼ ਹੋਏ ਹਨ।ਜਿਨ੍ਹਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। ‘ਗਲੀ ਤੇਰੀ ਸੇ’ ਗੀਤ ‘ਚ ਰਾਜ ਬਰਾੜ ਦਾ ਪੁੱਤਰ ਜੋਸ਼ ਬਰਾੜ ਨਜ਼ਰ ਆਇਆ ਸੀ ।ਇਸ ਗੂੀਤ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
View this post on Instagram