ਮੁੰਬਈ ਪਹੁੰਚੇ ਅਫਸਾਨਾ ਖ਼ਾਨ ਤੇ ਸਾਜ਼ ਨੂੰ ਕਾਮੇਡੀਅਨ ਭਾਰਤੀ ਸਿੰਘ ਨੇ ਦਿੱਤੀ ਸ਼ਾਨਦਾਰ ਦਾਵਤ, ‘ਤਿੱਤਲੀਆਂ’ ਗੀਤ ‘ਤੇ ਕੀਤੀ ਖੂਬ ਮਸਤੀ,ਦੇਖੋ ਵੀਡੀਓ

written by Lajwinder kaur | March 25, 2021 11:09am

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਆਪਣੇ ਮੰਗੇਤਰ ਸਾਜ਼ ਦੇ ਨਾਲ ਮਾਇਆ ਨਗਰੀ ਪਹੁੰਚੇ ਹੋਏ ਨੇ। ਜਿੱਥੇ ਉਹ ਆਪਣੇ ਨਵੇਂ ਮਿਊਜ਼ਿਕ ਪ੍ਰੋਜੈਕਟ ਦੇ ਲਈ ਨਾਮੀ ਮਿਊਜ਼ਿਕ ਡਾਇਰੈਕਟਜ਼ ਨੂੰ ਮਿਲੇ। ਇਸ ਦੌਰਾਨ ਦੋਵੇਂ ਜਣੇ ਹਰਸ਼ ਲਿੰਬਾਚਿਆ ਅਤੇ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਪਹੁੰਚੇ । ਅਫਸਾਨਾ ਖ਼ਾਨ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ।

inside image of bharti singh welcome afsana khan and saaj

ਹੋਰ ਪੜ੍ਹੋ : ਰਣਜੀਤ ਬਾਵਾ ਲੈ ਕੇ ਆ ਰਹੇ ਨੇ ਨਵਾਂ ਗੀਤ ‘KOka’, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

inside imge of afsana khan and saaj at bharti singh

ਇਸ ਵੀਡੀਓ ‘ਚ ਅਫਸਾਨਾ ਖ਼ਾਨ, ਸਾਜ਼, ਕਾਮੇਡੀ ਕੁਈਨ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਹਰਸ਼ ਤਿੱਤਲੀਆਂ ਗੀਤ ਉੱਤੇ ਜੰਮ ਕੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਵੱਡੀ ਗਿਣਤੀ ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

image of saajz with bharti singh image source- instagram

ਜੇ ਗੱਲ ਕਰੀਏ ਗਾਇਕਾ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਤਿੱਤਲੀਆਂ, ਵਫਾ, ਵੈਲਪੁਣਾ, ਜਿੰਨੇ ਦੁੱਖ, ਧੱਕਾ ਵਰਗੇ ਗੀਤਾਂ ਦੇ ਨਾਲ ਵਾਹ ਵਾਹੀ ਖੁੱਟ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ। ਸੋਸ਼ਲ ਮੀਡੀਆ ਉੱਤੇ ਵੀ ਅਫਸਾਨਾ ਖ਼ਾਨ ਦੀ ਚੰਗੀ ਫੈਨ ਫਾਲਵਿੰਗ ਹੈ ।

 

 

View this post on Instagram

 

A post shared by Afsana Khan 🌟🎤 (@itsafsanakhan)

 

 

View this post on Instagram

 

A post shared by SAAJZOFFICIAL (@saajzofficial)

You may also like