ਅਫਸਾਨਾ ਖ਼ਾਨ ਨੇ ਆਪਣੀ ਭੈਣ ਦੇ ਵਿਆਹ ਦੀਆਂ ਕੁਝ ਅਣਦੇਖੀਆਂ ਵੀਡੀਓਜ਼ ਕੀਤੀਆਂ ਸਾਂਝੀਆਂ, ਦੇਖੋ ਰਿਬਨ ਕਟਾਈ ਦੇ ਸ਼ਗਨ ਨੂੰ ਲੈ ਕੇ ਅਫਸਾਨਾ ਦੀ ਆਪਣੇ ਜੀਜੇ ਨਾਲ ਹੋਈ ਖੱਟੀ-ਮਿੱਠੀ ਨੋਕ ਝੋਕ

written by Lajwinder kaur | February 10, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਦਮਦਾਰ ਆਵਾਜ਼ ਦੀ ਮਲਿਕਾ ਅਫਸਾਨਾ ਖ਼ਾਨ ਜੋ ਕਿ ਏਨੀਂ ਦਿਨੀ ਬਹੁਤ ਖ਼ੁਸ਼ ਨੇ । ਹਾਲ ਹੀ ‘ਚ ਉਨ੍ਹਾਂ ਦੇ ਭੈਣ ਦਾ ਵਿਆਹ ਹੋਇਆ ਹੈ । ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਅਫਸਾਨਾ ਦੀ ਭੈਣ ਦੇ ਵਿਆਹ ‘ਚ ਮਾਸਟਰ ਸਲੀਮ, ਸਿੱਧੂ ਮੂਸੇਵਾਲਾ, ਗੀਤਕਾਰ ਜਾਨੀ, ਬੀ ਪਰਾਕ ਵਰਗੇ ਕਈ ਨਾਮੀ ਗਾਇਕ ਸ਼ਾਮਿਲ ਹੋਏ ਸੀ । afsana khan sister wedding ਹੋਰ ਪੜ੍ਹੋ : ਦੇਖੋ ਦਿੱਲੀ ਕਿਸਾਨੀ ਮੋਰਚੇ ਵੱਲ ਜਾ ਰਹੀ ਪੰਜਾਬੀ ਕਲਾਕਾਰਾਂ ਦੀ ਬੱਸ ‘ਚ ਗੂੰਜੇ ਕਿਸਾਨੀ ਨਾਅਰੇ, ਬੱਸ ’ਚੋਂ ਲਾਈਵ ਹੋ ਕਿ ਕਰਮਜੀਤ ਅਨਮੋਲ ਨੇ ਦਿਖਾਇਆ ਕਲਾਕਾਰਾਂ ਦਾ ਜੋਸ਼
inside image of afsana khan's sister wedding image ਗਾਇਕਾ ਅਫਸਾਨਾ ਖ਼ਾਨ ਨੇ ਵੀ ਆਪਣੀ ਭੈਣ ਦੇ ਵਿਆਹ ਦੀਆਂ ਕੁਝ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ । ਇੱਕ ਵੀਡੀਓ ‘ਚ ਉਹ ਆਪਣੇ ਜੀਜੇ ਦੇ ਨਾਲ ਰਿਬਨ ਕਟਾਈ ਦੇ ਸ਼ਗਨ ਨੂੰ ਲੈ ਕੇ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਜੀਜੇ-ਸਾਲੀ ਦੀ ਮਿੱਠੀ ਜਿਹੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ । ਦਰਸ਼ਕਾਂ ਨੂੰ ਇਹ ਪੋਸਟ ਕਾਫੀ ਪਸੰਦ ਆ ਰਹੀ ਹੈ । afsana khan weddding image ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ । image of afsana khan with family    

 
View this post on Instagram
 

A post shared by Afsana Khan ?? (@itsafsanakhan)

0 Comments
0

You may also like