
Afsana Khan new video: ਤਿੱਤਲੀਆਂ ਫੇਮ ਸਿੰਗਰ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਲਈ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਹਾਲ ਹੀ ਚ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਗੁਰਦਾਸ ਮਾਨ ਸਾਬ੍ਹ ਦੇ ਨਾਲ ਇੱਕ ਖ਼ਾਸ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਛੁੱਟੀਆਂ ਦਾ ਲੁਤਫ ਲੈਣ ਪਹੁੰਚੀ ਰਾਜਸਥਾਨ, ਕਰਣੀ ਮਾਤਾ ਦੇ ਮੰਦਰ ‘ਚ ਟੇਕਿਆ ਮੱਥਾ, ਦੇਖੋ ਤਸਵੀਰਾਂ

ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਬਾਬਾ ਬੋਹੜ ਯਾਨੀਕਿ ਗੁਰਦਾਸ ਮਾਨ ਸਾਬ੍ਹ ਦੇ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿੱਚ ਅਫਸਾਨਾ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਲੇਜੈਂਡ ਅਤੇ ਸਤਿਕਾਰਯੋਗ @gurdasmaanjeeyo sahib ji’। ਵੀਡੀਓ ਵਿੱਚ ਦੇਖ ਸਕਦੇ ਹੋ ਗੁਰਦਾਸ ਮਾਨ ਸਾਬ੍ਹ ਨੂੰ ਮਿਲਣ ਦੀ ਖੁਸ਼ੀ ਅਫਸਾਨਾ ਖ਼ਾਨ ਦੇ ਚਿਹਰੇ ਉੱਤੇ ਸਾਫ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਵੀਡੀਓ ਉੱਤੇ ਪਿਆਰ ਲੁੱਟਾ ਰਹੇ ਹਨ।

ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਸਿੰਗਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਸੰਗੀਤ ਜਗਤ ਵਿੱਚ ਆਪਣਾ ਨਾਮ ਬਣਾਇਆ ਹੈ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ। ਦੱਸ ਦਈਏ ਅਫਸਾਨਾ ਖ਼ਾਨ ਜੋ ਕਿ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022 ਦੀ 'BEST PLAYBACK SINGER - FEMALE' ਲਈ ਵੀ ਨੋਮੀਨੇਟ ਹੋਈ ਹੈ।
View this post on Instagram