ਸਿੱਧੂ ਮੂਸੇਵਾਲਾ ਦੀ ਮਾਂ ਨਾਲ ਨਜ਼ਰ ਆਈ ਅਫਸਾਨਾ ਖਾਨ, ਕਿਹਾ 'ਮੰਮੀ-ਪਾਪਾ ਨਾਲ ਮਿਲ ਕੇ ਭਰਾ ਦੇ ਸਾਰੇ ਸੁਫਨੇ ਕਰਾਂਗੀ ਪੂਰੇ'

written by Pushp Raj | July 13, 2022

Afsana Khan with Sidhu Moose wala mother: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਭਾਵੇਂ 29 ਮਈ ਨੂੰ ਕਤਲ ਕਰ ਦਿੱਤਾ ਗਿਆ ਤੇ ਉਹ ਸਾਡੇ ਵਿਚਕਾਰ ਨਹੀਂ ਰਹੇ, ਪਰ ਅਜੇ ਵੀ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਸਿੱਧੂ ਮੂਸੇਵਾਲਾ ਦੀ ਭੈਣ ਤੇ ਗਾਇਕਾ ਅਫਸਾਨਾ ਖਾਨ ਸਿੱਧੂ ਦੇ ਮਾਤਾ-ਪਿਤਾ ਨੂੰ ਮਿਲਣ ਪਹੁੰਚੀ। ਅਫਸਾਨਾ ਨੇ ਆਪਣੇ ਭਰਾ ਲਈ ਬਹੁਤ ਹੀ ਪਿਆਰੀ ਗੱਲ ਕਹੀ ਜਿਸ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਗਿਆ।

Image Source: Instagram

ਹਰ ਕੋਈ ਜਾਣਦਾ ਹੈ ਕਿ ਗਾਇਕਾ ਅਫਸਾਨਾ ਖਾਨ, ਮਹਰੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਆਪਣਾ ਵੱਡਾ ਭਰਾ ਮੰਨਦੀ ਹੈ ਤੇ ਉਨ੍ਹਾਂ ਦਾ ਬਹੁਤ ਸਨਮਾਨ ਕਰਦੀ ਹੈ। ਸਿੱਧੂ ਮੂਸੇਵਾਲਾ ਵੀ ਅਫਸਾਨਾ ਨੂੰ ਆਪਣੀ ਛੋਟੀ ਭੈਂਟ ਵਾਂਗ ਪਿਆਰ ਤੇ ਸਨਮਾਨ ਦਿੰਦੇ ਸਨ।  ਸਿੱਧੂ ਮੂਸੇਵਾਲਾ ਦੇ ਦੇਹਾਂਤ ਮਗਰੋਂ ਅਫਸਾਨਾ ਸਿੱਧੂ ਦੇ ਮਾਤਾ-ਪਿਤਾ ਦਾ ਖਿਆਲ ਰੱਖ ਰਹੀ ਹੈ। ਹਾਲ ਹੀ ਵਿੱਚ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਣ ਪਹੁੰਚੀ।

ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਸਿੱਧੂ ਦੀ ਮਾਤਾ ਚਰਨ ਕੌਰ ਨਾਲ ਬੈਠੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਦੇ ਵਿੱਚ ਇੱਕ ਸ਼ਾਇਰੀ ਚੱਲ ਰਹੀ ਹੈ, ਜਿਸ ਵਿੱਚ ਮਾਪਿਆਂ ਨੂੰ ਸਭ ਤੋਂ ਚੰਗੇ ਦੋਸਤ ਦੱਸਿਆ ਗਿਆ ਹੈ।

Image Source: Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਖਾਨ ਨੇ ਆਪਣੇ ਭਰਾ ਸਿੱਧੂ ਮੂਸੇਵਾਲਾ ਲਈ ਬੇਹੱਦ ਹੀ ਭਾਵੁਕ ਕਰ ਦੇਣ ਵਾਲਾ ਨੋਟ ਲਿਖਿਆ ਹੈ। ਅਫਸਾਨਾ ਨੇ ਆਪਣੀ ਪੋਸਟ ਵਿੱਚ ਲਿਖਿਆ, "ਮਾਂ ਧੀ ❤️Mai Apne Bai @sidhu_moosewala ਦੇ ਸਾਰੇ ਸੁਫਨੇ ਪੂਰੇ ਕਰਨੇ ❤️🙏 ਆਪਣੇ ਮਾਂ ਪਾਪਾ ਨਾਲ ਸਿੱਧੂ ਬਾਈ ਹਮੇਸ਼ਾ ਮੇਰੇ ਦਿਲ ਵਿੱਚ ਰਹਿਣਗੇ 💕 #justiceforsidhumoosewala #amarsidhumoosewala ❤️"

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਫਸਾਨਾ ਖਾਨ, ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੂੰ ਜਫੀ ਪਾਉਂਦੀ ਤੇ ਗੱਲ ਲੱਗਦੀ ਹੋਈ ਨਜ਼ਰ ਆ ਰਹੀ ਹੈ। ਮਾਤਾ ਚਰਨ ਕੌਰ ਵੀ ਉਸ ਨੂੰ ਹਿੱਕ ਨਾਲ ਲਾ ਕੇ ਪਿਆਰ ਦਿੰਦੇ ਹੋਏ ਨਜ਼ਰ ਆ ਰਹੇ ਹਨ।

Image Source: Instagram

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਨੇ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਟਾਲ ਦਿੱਤੀ ਸੀ ਆਪਣੇ ਵਿਆਹ ਦੀ ਤਾਰੀਕ, ਵਜ੍ਹਾ ਜਾਣ ਭਾਵੁਕ ਹੋਏ ਫੈਨਜ਼

ਅਫਸਾਨਾ ਖਾਨ ਦੀ ਇਸ ਭਾਵੁਕ ਕਰ ਦੇਣ ਵਾਲੀ ਪੋਸਟ 'ਤੇ ਹੁਣ ਤੱਕ ਲੱਖਾਂ ਫੈਨਜ਼ ਨੇ ਕਮੈਂਟ ਲਿਖ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਪਿਆਰੀ ਜਿਹੀ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਨੇ ਕਮੈਂਟ ਵਿੱਚ ਲਿਖਿਆ, #justiceforsidhumoosewala, ਕੁਝ ਨੇ ਸਿੱਧੂ ਲਈ ਪਿਆਰ ਪ੍ਰਗਟਾਉਂਦੇ ਹੋਏ ਅਫਸਾਨਾ ਨੂੰ ਕਿਹਾ ਕਿ ਉਹ ਸਿੱਧੂ ਦੇ ਮਾਪਿਆਂ ਦਾ ਖਿਆਲ ਰੱਖਣ। ਕੁਝ ਨੇ ਲਿਖਿਆ, '#justiceforsidhumoosewala Pray For Sidhu moosewala Parents. 🙏.' ਕਈਆਂ ਨੇ ਸਿੱਧੂ ਤੇ ਅਫਸਾਨਾ ਇਸ ਪਿਆਰੇ ਭੈਣ ਭਰਾ ਦੀ ਜੋੜੀ ਲਈ ਹਾਰਟ ਵਾਲੇ ਈਮੋਜੀ ਬਣਾਏ ਹਨ।

You may also like