ਦੇਖੋ ਵੀਡੀਓ : ਅਫਸਾਨਾ ਖ਼ਾਨ ਨੇ ਆਪਣੇ ਪਰਿਵਾਰ ਦੇ ਨਾਲ ਮਿਲਕੇ ਲਾਈਆਂ ਖੂਬ ਰੌਣਕਾਂ, ਮਾਂ ਤੋਂ ਲੈ ਭੂਆ ਦੇ ਨੇ ਗਾਇਆ ‘ਤਿੱਤਲੀਆਂ’ ਗੀਤ

Written by  Lajwinder kaur   |  November 11th 2020 03:41 PM  |  Updated: November 11th 2020 03:41 PM

ਦੇਖੋ ਵੀਡੀਓ : ਅਫਸਾਨਾ ਖ਼ਾਨ ਨੇ ਆਪਣੇ ਪਰਿਵਾਰ ਦੇ ਨਾਲ ਮਿਲਕੇ ਲਾਈਆਂ ਖੂਬ ਰੌਣਕਾਂ, ਮਾਂ ਤੋਂ ਲੈ ਭੂਆ ਦੇ ਨੇ ਗਾਇਆ ‘ਤਿੱਤਲੀਆਂ’ ਗੀਤ

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ਤਿੱਤਲੀਆਂ’ ਦਰਸ਼ਕਾਂ ਦੇ ਰੁਬਰੂ ਹੋਇਆ ਹੈ । ਜਿਸ ਕਰਕੇ ਉਹ ਖੂਬ ਵਾਹ ਵਾਹੀ ਖੱਟ ਰਹੇ ਨੇ ।

ਹੋਰ ਪੜ੍ਹੋ : ਅਜੀਤ ਮਹਿੰਦੀ ਤੇ ਮਾਨਸੀ ਸ਼ਰਮਾ ਨੇ ‘ਪੱਥਰ’ ਗੀਤ ਉੱਤੇ ਕੀਤਾ ਸ਼ਾਨਦਾਰ ਡਾਂਸ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ‘ਦਰਾਣੀ-ਜਠਾਣੀ’ ਦਾ ਇਹ ਵੀਡੀਓ

ਉਨ੍ਹਾਂ ਨੇ ਹਾਲ ਹੀ ‘ਚ ਆਪਣੇ ਪਰਿਵਾਰ ਦੇ ਨਾਲ ਇੱਕ ਵੀਡੀਓ ਪੋਸਟ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਮਾਂ,ਭੈਣ-ਭਰਾ ਤੇ ਭੂਆ ਦੇ ਨਾਲ ਮਿਲਕੇ ‘ਤਿੱਤਲੀਆਂ’ ਗੀਤ ਨੂੰ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ ।

afsana khan pic

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ ।

afsana khan

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network