ਅਫਸਾਨਾ ਖ਼ਾਨ ਨੇ ਆਪਣੇ ਇਨ੍ਹਾਂ ਚਾਰ ਭਰਾਵਾਂ ਲਈ ਲਿਖਿਆ ਖ਼ਾਸ ਮੈਸੇਜ

written by Lajwinder kaur | September 02, 2021

ਕੁਝ ਰਿਸ਼ਤੇ ਸਾਨੂੰ ਸਾਰੇ ਪਰਿਵਾਰ ਵੱਲੋਂ ਮਿਲਦੇ ਨੇ ਤੇ ਕੁਝ ਰਿਸ਼ਤੇ ਅਜਿਹੇ ਹੁੰਦੇ ਨੇ ਜੋ ਪਰਮਾਤਮਾ ਆਪ ਸਾਡੀ ਜ਼ਿੰਦਗੀ ‘ਚ ਸ਼ਾਮਿਲ ਕਰਦਾ ਹੈ। ਅਜਿਹੀ ਹੀ ਮੇਹਰ ਹੋਈ ਹੈ ਗਾਇਕਾ ਅਫਸਾਨਾ ਖ਼ਾਨ  (Afsana Khan)'ਤੇ, ਜਿਨ੍ਹਾਂ ਨੂੰ ਇਸ ਜ਼ਿੰਦਗੀ ‘ਚ ਬਹੁਤ ਹੀ ਵਧੀਆ ਭਰਾ ਮਿਲੇ ਨੇ। ਜਿਨ੍ਹਾਂ ਨੇ ਉਨ੍ਹਾਂ ਨੂੰ ਜ਼ਿੰਦਗੀ ‘ਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਹੈ। ਆਪਣੇ ਇਨ੍ਹਾਂ ਭਰਾਵਾਂ ਲਈ ਅਫਸਾਨਾ ਨੇ ਖ਼ਾਸ ਪੋਸਟ ਪਾਈ ਹੈ।

singer afsana khan and jaani image source- instagram

ਹੋਰ ਪੜ੍ਹੋ : ਨੇਹਾ ਧੂਪੀਆ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਦੋਸਤਾਂ ਤੇ ਪਰਿਵਾਰ ਵਾਲਿਆਂ ਨੇ ਦਿੱਤੀ ਸਰਪ੍ਰਾਈਜ਼ ਪਾਰਟੀ, ਦੇਖੋ ਤਸਵੀਰਾਂ

ਉਨ੍ਹਾਂ ਜਾਨੀ, ਬੀ ਪਰਾਕ, ਸਿੱਧੂ ਮੂਸੇਵਾਲਾ ਤੇ ਖੁਦਾ ਬਖ਼ਸ਼ ਲਈ ਲੰਬਾ ਚੌੜਾ ਮੈਸਜ ਪਾਇਆ ਹੈ। ਅਫਸਾਨਾ ਖ਼ਾਨ ਨੇ ਜਾਨੀ, ਬੀ ਪਰਾਕ ਤੇ ਖੁਦ ਬਖ਼ਸ਼ ਦੇ ਨਾਲ ਤਸਵੀਰਾਂ ਵੀ ਪੋਸਟ ਕੀਤੀਆਂ ਨੇ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ਅਫਸਾਨਾ ਨੇ ਜਾਨੀ, ਬੀ ਪਰਾਕ ਨਾਲ ਤਸਵੀਰਾਂ ਸ਼ੇਅਰ ਕਰ ਲਿਖਿਆ, "ਇਹ Reality ਹੈ ਕਿ ਮੇਰੀ ਲਾਈਫ ਬਣਾਈ ਹੈ ਮੇਰੇ ਭਰਾਵਾਂ ਨੇ...ਨਾ ਦੌਲਤ💸 , ਨਾ #ਸ਼ੌਹਰਤ

ਨਾ ਅਦਾਵਾਂ🤗ਨਾਲ,

" *ਬੰਦਾ ਆਖਰ

ਸਜਦਾ ਚਾਰ #ਭਰਾਵਾਂ 👬 ਨਾਲ’, ਨਾਲ ਹੀ ਉਨ੍ਹਾਂ ਨੇ ਜਾਨੀ, ਬੀ ਪਰਾਕ, ਸਿੱਧੂ ਮੂਸੇਵਾਲ ਤੇ ਖੁਦਾ ਬਖ਼ਸ਼ ਨੂੰ ਟੈਗ ਕੀਤਾ ਹੈ। ਤਸਵੀਰਾਂ ਚ ਉਹ ਜਾਨੀ ਦੇ ਰੱਖੜੀ ਬੰਨਦੀ ਹੋਈ ਨਜ਼ਰ ਆ ਰਹੀ ਹੈ। ਰੱਖੜੀ ਦਾ ਤਿਉਹਾਰ ਭਾਵੇ ਲੰਘ ਗਿਆ ਹੈ, ਪਰ ਭੈਣ-ਭਰਾ ‘ਚ ਹਮੇਸ਼ਾ ਪਿਆਰ ਬਣਿਆ ਰਹਿਣਾ ਚਾਹੀਦਾ ਹੈ ਤੇ ਇਸ ਖੂਬਸੂਰਤ ਦਿਨ ਨੂੰ ਦਿਲੋਂ ਸੈਲੀਬ੍ਰੇਟ ਕਰਨਾ ਚਾਹੀਦਾ ਹੈ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ। ਦੱਸ ਦਈਏ ਕਿ ਅਫਸਾਨਾ ਨੇ ਆਪਣੀ ਕਾਮਯਾਬੀ ਦਾ ਕ੍ਰੈਡਿਟ ਜਾਨੀ, ਬੀ ਪਰਾਕ, ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਖੁਦਾ ਬਕਸ਼ ਨੂੰ ਦਿੱਤਾ ਹੈ।

inside image of b praak and afsana khan image source- instagram

ਹੋਰ ਪੜ੍ਹੋ : ਅੱਜ ਹੈ ਨਾਮੀ ਗਾਇਕ ਮਨਮੋਹਨ ਵਾਰਿਸ ਦਾ ਜਨਮਦਿਨ, ਕੇਕ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ-‘ਮੁਬਾਰਕਾਂ ਤੇ ਦੁਆਵਾਂ ਭੇਜਣ ਵਾਲੇ ਸੱਜਣਾਂ ਦਾ ਧੰਨਵਾਦ’

ਦੱਸ ਦਈਏ ਅੱਜ ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਹੈ। ਆਉਣ ਵਾਲੇ ਸਮੇਂ ‘ਚ ਉਹ ਬਾਲੀਵੁੱਡ ਫ਼ਿਲਮਾਂ 'ਚ ਵੀ ਗੀਤ ਗਾਉਂਦੀ ਹੋਈ ਨਜ਼ਰ ਆਵੇਗੀ।

 

0 Comments
0

You may also like