ਅਦਾਕਾਰ ਆਫਤਾਬ ਸ਼ਿਵਦਸਾਨੀ ਆਪਣੇ ਨਵਜਾਤ ਬੱਚੇ ਨਾਲ ਨਿਕਲੇ ‘ਜ਼ੂ’ ਦੀ ਸੈਰ ‘ਤੇ

written by Shaminder | September 01, 2020

ਆਫਤਾਬ ਸ਼ਿਵਦਸਾਨੀ ਜਿਨ੍ਹਾਂ ਦੇ ਘਰ ਕੁਝ ਦਿਨ ਪਹਿਲਾਂ ਹੀ ਇੱਕ ਬੱਚੀ ਹੋਈ ਹੈ । ਉਹ ਆਪਣੇ ਨਵਜਾਤ ਬੱਚੇ ਦੇ ਨਾਲ ਜ਼ੂ ‘ਚ ਨਜ਼ਰ ਆਏ ਹਨ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੇ ਬੱਚੇ ਨੂੰ ਟ੍ਰਾਲੀ ‘ਚ ਪਾ ਕੇ ਜ਼ੂ ਦੀ ਸੈਰ ‘ਤੇ ਨਿਕਲੇ ਹਨ ਅਤੇ ਉਨ੍ਹਾਂ ਦੀ ਪਤਨੀ ਦੋਵਾਂ ਦਾ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । https://www.instagram.com/p/CEgLFusp5zm/ ਦੱਸ ਦਈਏ ਕਿ 2 ਅਗਸਤ ਨੂੰ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦੇ ਘਰ ਬੱਚੇ ਨੇ ਜਨਮ ਲਿਆ ਹੈ ਅਤੇ ਉਹ ਦੋ ਤੋਂ ਤਿੰਨ ਹੋ ਗਏ ਹਨ । https://www.instagram.com/p/CEGpNHCJ-AF/ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਇੱਕ ਪੰਜਾਬੀ ਕੁੜੀ ਦੇ ਨਾਲ ਵਿਆਹ ਕਰਵਾਇਆ ਹੈ ।ਉਨ੍ਹਾਂ ਨੇ ਨਿਨ ਦੁਸਾਂਝ ਨਾਲ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ‘ਚ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ । [embed]https://www.instagram.com/p/CBC_FLtpUNa/[/embed] ਨਿਨ ਦੁਸਾਂਝ ਅਦਾਕਾਰ ਕਬੀਰ ਬੇਦੀ ਦੀ ਸਾਲੀ ਹੈ । ਇਸ ਵਿਆਹ ‘ਚ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ ਜਿਸ ਤੋਂ ਬਾਅਦ ਮੁੜ ਤੋਂ ਆਫਤਾਬ ਨੇ ਸ਼ਾਹੀ ਅੰਦਾਜ਼ ‘ਚ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਵੱਡੇ ਪੱਧਰ ‘ਤੇ ਬਾਲੀਵੁੱਡ ਅਦਾਕਾਰ ਸ਼ਾਮਿਲ ਹੋਏ ਸਨ ਅਤੇ ਪੂਰੇ ਰੀਤੀ ਰਿਵਾਜ਼ਾਂ ਨਾਲ ਮੁੜ ਤੋਂ ਸ਼੍ਰੀ ਲੰਕਾ ‘ਚ ਰਚਾਈ ਗਈ ਸੀ ।

0 Comments
0

You may also like