
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਜੋੜੀ ਆਤਮਾ ਸਿੰਘ (Atma Singh) ਅਤੇ ਅਮਨ ਰੋਜ਼ੀ (Aman Rozi)ਜੋ ਕਿ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਸਨ । ਪਰ ਹੁਣ ਇਹ ਜੋੜੀ ਕਦੇ ਵੀ ਇੱਕਠਿਆਂ ਨਜ਼ਰ ਨਹੀਂ ਆਏਗੀ । 18 ਸਾਲਾਂ ਬਾਅਦ ਇਹ ਜੋੜੀ ਹਮੇਸ਼ਾ ਦੇ ਲਈ ਵੱਖ ਹੋ ਚੁੱਕੀ ਹੈ । ਇਸ ਦਾ ਖੁਲਾਸਾ ਗਾਇਕਾ ਅਮਨ ਰੋਜ਼ੀ ਨੇ ਖੁਦ ਇੱਕ ਵੀਡੀਓ ਸਾਂਝਾ ਕਰਦੇ ਹੋਏ ਕੀਤਾ ਹੈ ।

ਹੋਰ ਪੜ੍ਹੋ : ਗਾਇਕਾ ਸਤਵਿੰਦਰ ਬਿੱਟੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ, ‘ਸਜਨਾ ਹੈ ਮੁਝੇ ਗੀਤ’ ‘ਤੇ ਦਿਖਾਈਆਂ ਅਦਾਵਾਂ
ੳੇੁਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਕਿਹਾ ਹੈ ਕਿ ਹੁਣ ਉਹ ਅਤੇ ਆਤਮਾ ਸਿੰਘ ਇੱਕਠੇ ਨਹੀਂ ਗਾਉਣਗੇ । ਕਿਉਂਕਿ ਦੋਵਾਂ ਦਾ ਕੰਟਰੈਕਟ ਖਤਮ ਹੋ ਚੁੱਕਿਆ ਹੈ । ਅਮਨ ਰੋਜ਼ੀ ਇਸ ਲਾਈਵ ਦੇ ਦੌਰਾਨ ਦੱਸ ਰਹੀ ਹੈ ਕਿ ਉਸ ਨੂੰ ਕਾਫੀ ਕਾਲਸ ਆ ਰਹੀਆਂ ਸਨ ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸੂਟ ‘ਚ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ, ਫੈਨਸ ਨੂੰ ਪਸੰਦ ਆ ਰਿਹਾ ਅਦਾਕਾਰਾ ਦਾ ਅੰਦਾਜ਼
ਜਿਸ ਕਾਰਨ ਉਨ੍ਹਾਂ ਨੂੰ ਲਾਈਵ ਹੋ ਕੇ ਇੱਕਠੇ ਗੀਤ ਨਾਂ ਗਾਉਣ ਦਾ ਕਾਰਨ ਦੱਸਣਾ ਪਿਆ ਹੈ ।ਉਨ੍ਹਾਂ ਲਾਈਵ ਵਿੱਚ ਬੋਲਦੇ ਹੋਏ ਕਿਹਾ ਕਿ ਸਾਡਾ ਇਕਰਾਰਨਾਮਾ ਖਤਮ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਮੈਂ ਉਨ੍ਹਾਂ ਨਾਲ ਕੰਮ ਨਹੀਂ ਕਰਦੀ। ਜਿਨਾਂ ਵੀ ਸੀ ਸਾਡਾ ਟਾਈਮ 18ਸਾਲ ਉਹ ਬਹੁਤ ਵਧੀਆ ਨਿਕਲਿਆ।

ਅਸੀ ਵੱਖ ਹੋ ਚੁੱਕੇ ਹਾਂ।ਦੱਸ ਦਈਏ ਕਿ ਇਸ ਦੋਗਾਣਾ ਜੋੜੀ ਨੇ ਇੱਕਠਿਆਂ ਕਈ ਗੀਤ ਗਾਏ ਹਨ ਅਤੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਇਹ ਜੋੜੀ ਸਰਗਰਮ ਸੀ । ਪਰ ਹੁਣ ਇਸ ਜੋੜੀ ਦਾ ਆਪਸੀ ਇਕਰਾਰਨਾਮਾ ਖਤਮ ਹੋ ਚੁੱਕਿਆ ਹੈ । ਜਿਸ ਕਾਰਨ ਦੋਵੇਂ ਇੱਕਠੇ ਨਜ਼ਰ ਨਹੀਂ ਆਉਣਗੇ ।
View this post on Instagram