
ਸੁਸ਼ਮਿਤਾ ਸੇਨ (Sushmita sen) ਦੇ ਨਾਲ ਰਿਲੇਸ਼ਨਸ਼ਿਪ ਤੋਂ ਬਾਅਦ ਲਲਿਤ ਮੋਦੀ (Lalit Modi) ਨੇ ਆਪਣਾ ਇੰਸਟਾ ਬਾਇਓ ਬਦਲ ਲਿਆ ਹੈ । ਉਸ ਨੇ ਲਿਖਿਆ ‘ਪਾਟਨਰ ਇਨ ਕ੍ਰਾਈਮ’ । ਇਸ ਦੇ ਨਾਲ ਹੀ ਲਲਿਤ ਮੋਦੀ ਨੇ ਸੁਸ਼ਮਿਤਾ ਦੇ ਨਾਲ ਆਪਣੀਆਂ ਰੋਮਾਂਟਿਕ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਇਸ ਤਸਵੀਰ ‘ਚ ਲਲਿਤ ਮੋਦੀ ਸੁਸ਼ਮਿਤਾ ਸੇਨ ਦੇ ਸਿਰ ਨੂੰ ਆਪਣੇ ਹੱਥਾਂ ‘ਚ ਲਈ ਨਜ਼ਰ ਆ ਰਹੇ ਹਨ ਅਤੇ ਦੋਵੇਂ ਇੱਕ ਦੂਜੇ ਨੂੰ ਵੇਖ ਕੇ ਹੱਸਦੇ ਹਪਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਅਦਾਕਾਰਾ ਸੁਸ਼ਮਿਤਾ ਸੇਨ ਦੇ ਭਰਾ ਦੇ ਘਰ ਧੀ ਨੇ ਲਿਆ ਜਨਮ,ਪਹਿਲੀ ਤਸਵੀਰ ਆਈ ਸਾਹਮਣੇ
ਇਸ ਤੋਂ ਇਲਾਵਾ ਉਸ ਨੇ ਤਿੰਨ ਤਸਵੀਰਾਂ ਹੋਰ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਦੂਸਰੀ ਫੋਟੋ ਮੈਚ ਦੀ ਫੋਟੋ ਹੈ।ਤੀਸਰੀ ਫੋਟੋ ਵਿੱਚ ਦੋਵੇਂ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ।ਚੌਥੀ ਫੋਟੋ ਵਿੱਚ ਲਲਿਤ ਕੁਮਾਰ ਮੋਦੀ ਅਤੇ ਸੁਸ਼ਮਿਤਾ ਸੇਨ ਇਕੱਠੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਰਿਲੇਸ਼ਨਸ਼ਿਪ ‘ਚ ਹਨ ।
ਹਾਲਾਂਕਿ ਸੁਸ਼ਮਿਤਾ ਸੇਨ ਨੇ ਮੀਡੀਆ ਸਾਹਮਣੇ ਆਪਣੇ ਇਸ ਰਿਸ਼ਤੇ ਦੇ ਬਾਰੇ ਕੁਝ ਵੀ ਖੁੱਲ ਕੇ ਨਹੀਂ ਦੱਸਿਆ ਹੈ ਅਤੇ ਚੁੱਪ ਵੱਟ ਰੱਖੀ ਹੈ ।ਤਸਵੀਰਾਂ ਸ਼ੇਅਰ ਕਰਦੇ ਹੋਏ ਲਲਿਤ ਕੁਮਾਰ ਮੋਦੀ ਨੇ ਲਿਖਿਆ, 'ਲੰਡਨ 'ਚ ਗਲੋਬਲ ਟੂਰ ਤੋਂ ਬਾਅਦ ਵਾਪਸ ਪਰਤਿਆ। ਇਸ 'ਚ ਮਾਲਦੇਵ ਸਾਰਡੀਨੀਆ ਵੀ ਸ਼ਾਮਲ ਹੈ।

ਮੈਂ ਆਪਣੇ ਪਰਿਵਾਰ ਨਾਲ ਗਿਆ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ 'ਚ ਮੇਰੀ ਬਿਹਤਰੀਨ ਸੁਸ਼ਮਿਤਾ ਸੇਨ ਵੀ ਸ਼ਾਮਲ ਹੈ। ਮੇਰੇ ਕੋਲ ਨਵੀਂ ਜ਼ਿੰਦਗੀ ਹੈ। ਮੈਂ ਹੁਣ ਸੱਤਵੇਂ ਸਵਰਗ ਵਿੱਚ ਹਾਂ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੁਸ਼ਮਿਤਾ ਸੇਨ ਰੋਹਮਾਨ ਸ਼ਾਲ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ । ਪਰ ਕੁਝ ਸਮਾਂ ਪਹਿਲਾਂ ਦੋਵਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਸਾਹਮਣੇ ਆਈਆਂ ਸਨ । ਜਿਸ ਤੋਂ ਬਾਅਦ ਹੁਣ ਸੁਸ਼ਮਿਤਾ ਦੀ ਲਲਿਤ ਮੋਦੀ ਦੇ ਨਾਲ ਨੇੜਤਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।
View this post on Instagram