
Hardeep Grewal Shares First Look Poster Of His New Movie “BATCH 2013” 58 ਕੋਵਿਡ ਤੋਂ ਬਾਅਦ ਜਦੋਂ ਪਿਛਲੇ ਸਾਲ ਸਿਨੇਮਾ ਘਰ ਖੁੱਲੇ ਸੀ ਤਾਂ ਸਭ ਤੋਂ ਪਹਿਲਾਂ ਗਾਇਕ ਹਰਦੀਪ ਗਰੇਵਾਲ ਦੀ ਡੈਬਿਊ ਫ਼ਿਲਮ ਤੁਣਕਾ ਤੁਣਕਾ ਰਿਲੀਜ਼ ਹੋਈ ਸੀ। ਜਿਸ ਨੇ ਬਾਕਸ ਆਫ਼ਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕੀਤਾ। ਇਸ ਫ਼ਿਲਮ ਤੁਣਕਾ ਤੁਣਕਾ ਜਿਸ ਨੂੰ ਦਰਸ਼ਕਾਂ ਤੋਂ ਇਲਾਵਾ ਕਲਾਕਾਰਾਂ ਦਾ ਵੀ ਰੱਜ ਕੇ ਪਿਆਰ ਮਿਲਿਆ। ਹਰ ਕਿਸੇ ਨੇ ਇਸ ਫ਼ਿਲਮ ਦੀ ਤਾਰੀਫ ਕੀਤੀ। ਹੁਣ ਉਨ੍ਹਾਂ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ।

‘ਤੁਣਕਾ ਤੁਣਕਾ’ ਇੱਕ ਮੋਟੀਵੇਸ਼ਨਲ ਪੰਜਾਬੀ ਫ਼ਿਲਮ ਸੀ। ਜਿਸ ‘ਚ ਗਾਇਕ ਤੇ ਅਦਾਕਾਰ ਹਰਦੀਪ ਗਰੇਵਾਲ ਨੇ ਐਥਲੀਟ ਦਾ ਕਿਰਦਾਰ ਨਿਭਾਇਆ ਸੀ। ਜਿਸ ਲਈ ਉਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ। ਇਸ ਫ਼ਿਲਮ ‘ਚ ਹਰਦੀਪ ਗਰੇਵਾਲ ਦਾ ਜ਼ਬਰਦਸਤ ਸਰੀਰਕ ਟਰਾਂਸਫੋਰਮੇਸ਼ਨ ਨੂੰ ਦੇਖਣ ਨੂੰ ਮਿਲਿਆ ਸੀ ਜਿਸ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਹਰਦੀਪ ਗਰੇਵਾਲ ਆਪਣੀ ਇੱਕ ਹੋਰ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ। ਜਿਸ ਦਾ ਫਰਸਟ ਲੁੱਕ ਪੋਸਟਰ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

ਹਰਦੀਪ ਗਰੇਵਾਲ ਅਤੇ ਡਾਇਰੈਕਟਰ ਗੈਰੀ ਖਟਰਾਓ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਫ਼ਿਲਮ ‘ਬੈਚ 2013’ ਦਾ ਪੋਸਟਰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਪਿਛਲੇ ਸਾਲ ਅੱਜ ਦੀ ਤਰੀਕ ਅਸੀਂ “ਤੁਣਕਾ ਤੁਣਕਾ” ਤੁਹਾਡੇ ਸਾਹਮਣੇ ਲੈਕੇ ਆਏ ਸੀ ਤੇ ਤੁਹਾਡੇ ਥਾਪੜੇ ਤੋਂ ਬਾਅਦ ਇੱਕ ਸਾਲ ਦੀ ਅਣਥੱਕ ਮਿਹਨਤ ਕਰਕੇ ਅਸੀਂ ਆਪਣੀ ਨਵੀਂ ਮੋਟੀਵੇਸ਼ਨਲ ਫ਼ਿਲਮ
“ਬੈਚ 2013” “9 ਸਤੰਬਰ” ਨੂੰ ਸਿਨੇਮਾ ਘਰਾਂ ਵਿੱਚ ਲੈਕੇ ਆ ਰਹੇ ਹਾਂ। ਵਿਸ਼ਵਾਸ ਰੱਖਿਉ ਸਾਡੇ ਉੱਤੇ ਅਸੀਂ ਵਾਅਦਾ ਕਰਦੇ ਆਂ ਕਿ ਨਿਰਾਸ਼ ਨਹੀਂ ਹੋਣ ਦਿੰਦੇ...ਸਾਥ ਬਣਾਈ ਰੱਖਿਉ’। ਜਿਸ ਤੋਂ ਬਾਅਦ ਕਲਾਕਾਰਾਂ ਤੇ ਪ੍ਰਸ਼ੰਸਕ ਦੇ ਸ਼ੁਭਕਾਮਨਾਵਾਂ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ।

ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਕਮਾਲ ਦਾ ਹੈ। ਇੱਕ ਸਿਪਾਹੀ ਜੋ ਕਿ ਮੀਂਹ ‘ਚ ਖੜਿਆ ਨਜ਼ਰ ਆ ਰਿਹਾ ਹੈ, ਉਸ ਨੇ ਆਪਣੀ ਰਾਇਫਲ ਨੂੰ ਆਪਣੇ ਸਿਰ ਤੋਂ ਉੱਪਰ ਚੁੱਕਿਆ ਹੋਇਆ ਜਿਵੇਂ ਕਿਸੇ ਨੇ ਮੀਂਹ ‘ਚ ਖੜ੍ਹੇ ਹੋਣ ਦੀ ਸਜ਼ਾ ਦਿੱਤੀ ਹੋਵੇ। ਪੋਸਟਰ ਤੋਂ ਲੱਗਦਾ ਹੈ ਕਿ ਇਸ ਫ਼ਿਲਮ ਚ ਹਰਦੀਪ ਗਰੇਵਾਲ ਜੋ ਕਿ ਇੱਕ ਪੁਲਿਸ ਵਾਲੇ ਦੇ ਕਿਰਦਾਰ ‘ਚ ਨਜ਼ਰ ਆਉਂਣਗੇ। ਪ੍ਰਸ਼ੰਸਕ ਇਸ ਫ਼ਿਲਮ ਨੂੰ ਵੱਡੇ ਪਰਦੇ ਉੱਤੇ ਦੇਖਣ ਦੇ ਲਈ ਕਾਫੀ ਉਤਸੁਕ ਨਜ਼ਰ ਆ ਰਹੇ ਹਨ।
ਦੱਸ ਦਈਏ ਬੈਚ 2013 ਨੂੰ ਹਰਦੀਪ ਗਰੇਵਾਲ ਨੇ ਹੀ ਲਿਖਿਆ ਹੈ ਤੇ ਪ੍ਰੋਡਿਊਸ ਕੀਤਾ ਹੈ। ਗੈਰੀ ਖਟਰਾਓ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ਇਹ ਫ਼ਿਲਮ 9 ਸਤੰਬਰ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।
View this post on Instagram