‘ਬਾਬੇ ਦਾ ਢਾਬਾ’ ਹਿੱਟ ਕਰਨ ਤੋਂ ਬਾਅਦ ਰਵੀਨਾ ਟੰਡਨ ਨੇ ਸ਼ੇਅਰ ਕੀਤੀ ‘ਬੇਬੇ ਪਕੌੜਿਆਂ ਵਾਲੀ’ ਦੀ ਵੀਡੀਓ

written by Rupinder Kaler | October 13, 2020

ਕੁਝ ਦਿਨ ਪਹਿਲਾਂ ‘ਬਾਬੇ ਦਾ ਢਾਬਾ’ ਦੇ ਵੀਡੀਓ ਨੇ ਸ਼ੇਅਰ ਹੁੰਦੇ ਹੀ ਢਾਬੇ ਦੇ ਮਾਲਕ ਦੀ ਕਿਸਮਤ ਬਦਲ ਦਿੱਤੀ ਸੀ । ਇਸ ਵੀਡੀਓ ਨੂੰ ਦੇਖਦੇ ਹੀ ਲੋਕ ਢਾਬੇ ਤੇ ਬਜ਼ੁਰਗ ਮਾਲਕ ਦੀ ਮਦਦ ਕਰਨ ਲਈ ਪਹੁੰਚ ਗਏ ਸਨ । ਹੁਣ ਇਸ ਵੀਡੀਓ ਤੋਂ ਬਾਅਦ ਅਸਾਮ ਦੀ ਇੱਕ ਔਰਤ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਹੜੀ ਕਿ ਪਿਛਲੇ 30 ਸਾਲਾਂ ਤੋਂ ਪਕੌੜੇ ਵੇਚਦੀ ਆ ਰਹੀ ਹੈ ।

baba-da-dhaba

 

ਹੋਰ ਪੜ੍ਹੋ :

baba-da-dhaba

ਇਸ ਦਾ ਵੀਡੀਓ ਇੱਕ ਸ਼ਖਸ ਨੇ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਰਵੀਨਾ ਟੰਡਨ ਨੇ ਵੀ ਸ਼ੇਅਰ ਕਰਦੇ ਹੋਏ ਇਸ ਔਰਤ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ । ਰਵੀਨਾ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਲੋਕ ਇਸ ਵੀਡੀਓ ਤੇ ਜਮ ਕੇ ਕਮੈਂਟ ਕਰ ਰਹੇ ਹਨ । ਵੀਡੀਓ ਵਿੱਚ ਔਰਤ ਪਕੌੜੇ ਤਲਦੀ ਹੋਈ ਨਜ਼ਰ ਆ ਰਹੀ ਹੈ ।

tweet

ਪਿੱਛੇ ਇੱਕ ਸ਼ਖਸ ਕਹਿ ਰਿਹਾ ਹੈ ਕਿ ਇਹ ਔਰਤ 30 ਸਾਲਾਂ ਤੋਂ ਪਕੌੜੇ ਬਣਾ ਰਹੀ ਤੇ ਅਸਾਮ ਦੇ ਡੁਬਰੀ ਵਿੱਚ ਸੰਤੋਸ਼ੀ ਮਾਤਾ ਦੇ ਮੰਦਰ ਕੋਲ ਇਸ ਦੀ ਦੁਕਾਨ ਹੈ । ਵੀਡੀਓ ਵਾਲਾ ਸ਼ਖਸ ਕਹਿ ਰਿਹਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਲੋਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਇਸ ਦੀ ਮਦਦ ਹੋ ਸਕੇ । ਰਵੀਨਾ ਟੰਡਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿਰਪਾ ਕਰਕੇ ਇਸ ਤੇ ਵੀ ਆਪਣਾ ਪਿਆਰ ਦਿਖਾਓ ।

https://twitter.com/TandonRaveena/status/1315647014789500928

You may also like