ਕੋਰੋਨਾ ਵੈਕਸੀਨ ਲਗਵਾਉਣ ਦੇ ਬਾਵਜੂਦ ਫਰਾਹ ਖਾਨ ਹੋਈ ਕੋਰੋਨਾ ਪਾਜਟਿਵ

written by Rupinder Kaler | September 01, 2021

ਬਾਲੀਵੁਡ ਦੀ ਮਸ਼ਹੂਰ ਕੋਰੀਓਗ੍ਰਾਫਰ ਅਤੇ ਫਿਲਮ ਨਿਰਦੇਸ਼ਕ ਫਰਾਹ ਖਾਨ (Farah Khan)ਦੀ ਰਿਪੋਰਟ ਕੋਰੋਨਾ ਪਾਜਟਿਵ (COVID-19)ਪਾਈ ਗਈ ਹੈ । ਇਸ ਗੱਲ ਦੀ ਜਾਣਕਾਰੀ ਫਰਾਹ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਫਰਾਹ (Farah Khan) ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਈਆਂ ਹੋਈਆਂ ਸਨ, ਜਿਸ ਦੇ ਬਾਵਜੂਦ ਉਹ ਕੋਰੋਨਾ ਪਾਜ਼ਿਟਿਵ ਹੋ ਗਈ।

Pic Courtesy: Instagram

ਹੋਰ ਪੜ੍ਹੋ :

ਇਸ ਵਜ੍ਹਾ ਕਰਕੇ ਗਾਇਕ ਦਿਲਜੀਤ ਦੋਸਾਂਝ ਨੇ ਹਾਲੀਵੁੱਡ ਦੀ ਫ਼ਿਲਮ ਨੂੰ ਮਾਰ ਦਿੱਤੀ ਸੀ ਠੋਕਰ

Farah_Khan Pic Courtesy: Instagram

ਉਨ੍ਹਾਂ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਉੱਤੇ ਇੱਕ ਪੋਸਟ ਪਾ ਕੇ ਉਨ੍ਹਾਂ ਦੇ ਕਰੀਬ ਆਏ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਫਰਾਹ ਖਾਨ (Farah Khan) ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕਰ ਕੇ ਲਿਖਿਆ ਹੈ ਕਿ, “ਮੈਨੂੰ ਬਹੁਤ ਹੈਰਾਨੀ ਹੋ ਰਹੀ ਹੈ ਕਿ ਅਜਿਹਾ ਹੋਇਆ, ਮੈਂ ਦੋ ਡੋਜ਼ ਲਗਵਾਏ ਹਨ, ਇਸ ਦੇ ਬਾਵਜੂਦ ਪਤਾ ਨਹੀਂ ਕਿਵੇਂ ਪਾਜ਼ਿਟਿਵ ਹੋ ਗਈ।

Pic Courtesy: Instagram

ਮੈਂ ਮੇਰੇ ਸੰਪਰਕ ਵਿਚ ਆਏ ਲੋਕਾਂ ਨੂੰ ਪਹਿਲਾਂ ਹੀ ਇਸ ਬਾਰੇ ਸੂਚਿਤ ਕਰ ਦਿੱਤਾ ਹੈ ਕਿ ਉਹ ਆਪਣਾ ਟੈਸਟ ਕਰਵਾ ਲੈਣ।” ਇਸ ਦੇ ਨਾਲ ਹੀ ਉਨ੍ਹਾਂ ਨੇ ਮਜ਼ਾਕਿਆ ਅੰਦਾਜ਼ ਵਿਚ ਲਿਖਿਆ ਕਿ, ਜੇਕਰ ਮੈਂ ਕਿਸੇ ਨੂੰ ਭੁੱਲ ਗਈਆਂ ਹੋਵਾਂ ਤਾਂ ਪਲੀਜ਼ ਆਪਣਾ ਟੈਸਟ ਕਰਵਾ ਲੈਣਾ। ਉਮੀਦ ਕਰਦੀ ਹਾਂ, ਜਲਦੀ ਠੀਕ ਹੋ ਜਾਵਾਂਗੀ।

0 Comments
0

You may also like