ਦਿਲਜੀਤ ਦੋਸਾਂਝ ਨੇ ਅੰਗਰੇਜ਼ੀ ਤੋਂ ਬਾਅਦ ਹੁਣ ਇਸ ਭਾਸ਼ਾ ਨਾਲ ਫਸਾਏ ਸਿੰਗ, ਪ੍ਰਸ਼ੰਸਕ ਵੀ ਦੇ ਰਹੇ ਨੇ ਆਪੋ-ਆਪਣੀ ਪ੍ਰਤੀਕਿਰਿਆ

written by Lajwinder kaur | August 16, 2021

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਆਪਣੇ ਗੀਤਾਂ ਦੇ ਕਰਕੇ ਖੂਬ ਸੁਰਖੀਆਂ ‘ਚ ਛਾਏ ਰਹਿੰਦੇ ਨੇ। ਉਹ ਆਪਣੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਦੀ ਪੋਸਟਾਂ ਦੀ ਪ੍ਰਸ਼ੰਸਕ ਵੀ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

feature image of diljit dosanjh new music album moon child era-min

ਹੋਰ ਪੜ੍ਹੋ :ਬੀ ਪਰਾਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸ਼ੇਰਸ਼ਾਹ’ ਫ਼ਿਲਮ ਦਾ ਦਰਦ ਭਰਿਆ ਗੀਤ ‘Mann Bharryaa 2.0’, ਗੀਤ ਛਾਇਆ ਟਰੈਂਡਿਗ ‘ਚ, ਦੇਖੋ ਵੀਡੀਓ

ਹੋਰ ਪੜ੍ਹੋ : ਪ੍ਰਭ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ, ਹੁਣ ਇਸ ਦਿਨ ਰਿਲੀਜ਼ ਹੋਵੇਗੀ ਦੋਸਤੀ ਦੀ ਅਹਿਮੀਅਤ ਨੂੰ ਬਿਆਨ ਕਰਦੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’

inside image of diljit dosnah

ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਗਾਇਕ ਤੇ ਐਕਟਰ DILJIT DOSANJH ਨੇ ਲਿਖਿਆ ਹੈ- ਅੰਗਰੇਜ਼ੀ ਵਾਲੀ ਗੱਲ ਤਾਂ ਬਣੀ ਨੀਂ ਮੈਂ ਕਿਹਾ Hungarian ਹੀ ਸਿੱਖ ਲੈਂਦਾ ਹੁਣ ਸਿੱਧਾ’। ਉਨ੍ਹਾਂ ਨੇ ਨਾਲ ਹੀ ਆਪਣੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਨੇ। ਤਸਵੀਰਾਂ ‘ਚ ਦੇਖ ਸਕਦੇ ਹੋ ਬਲਿਊ ਰੰਗ ਦੀ ਪੱਗ ਦੇ ਨਾਲ ਉਹ ਮੁਟਿਆਰਾਂ ਦੇ ਦਿਲਾਂ ਉੱਤੇ ਕਹਿਰ ਢਾਹ ਰਹੇ ਨੇ। ਹਰ ਕੋਈ ਉਨ੍ਹਾਂ ਦੀ ਪੱਗ ਤੇ ਸਟਾਈਲਿਸ਼ ਲੁੱਕ ਦੀ ਤਾਰੀਫ ਕਰ ਰਿਹਾ ਹੈ।

 

 

View this post on Instagram

 

A post shared by DILJIT DOSANJH (@diljitdosanjh)

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਆਪਣੀ ਨਵੀਂ ਮਿਊਜ਼ਿਕ ਐਲਬਮ ਮੂਨ ਚਾਈਲਡ ਏਰਾ (Album Moon Child Era) ਨੂੰ ਲੈ ਕੇ ਕਾਫੀ ਸੁਰਖੀਆਂ ਚ ਬਣੇ ਹੋਏ ਨੇ। ਇਹ ਐਲਬਮ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋਣ ਵਾਲੀ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਕਾਫੀ ਐਕਟਿਵ ਨੇ। ਉਨ੍ਹਾਂ ਦੀ ਫ਼ਿਲਮ ‘ਜੋੜੀ’ ਰਿਲੀਜ਼ ਲਈ ਤਿਆਰ ਹੈ। ਜਿਵੇਂ ਕਿ ਸਿਨੇਮਾ ਘਰ ਖੁੱਲ੍ਹ ਗਏ ਨੇ ਤਾਂ ਬਹੁਤ ਜਲਦ ਇਸ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਵੀ ਸਾਹਮਣੇ ਆ ਜਾਵੇਗੀ। ਪਾਲੀਵੁੱਡ ਦੇ ਨਾਲ ਦਿਲਜੀਤ ਬਾਲੀਵੁੱਡ ਚ ਕਾਫੀ ਐਕਟਿਵ ਨੇ।

 

0 Comments
0

You may also like