ਵੀਡੀਓ ਵਾਇਰਲ ਹੋਣ ਤੋਂ ਬਾਅਦ ਪਹਿਲੀ ਵਾਰ ਬੋਲੇ ਇੰਦਰਜੀਤ ਨਿੱਕੂ, ‘ਮੈਨੂੰ ਪੈਸੇ ਨਹੀਂ,ਤੁਹਾਡਾ ਸਭ ਦਾ ਸਾਥ ਚਾਹੀਦਾ’

written by Shaminder | August 25, 2022

ਇੰਦਰਜੀਤ ਨਿੱਕੂ (Inderjit Nikku) ਜਿਨ੍ਹਾਂ ਦੀ ਪਿਛਲੇ ਦਿਨ ਇੱਕ ਵੀਡੀਓ ਵਾਇਰਲ (Video Viral) ਹੋਇਆ ਸੀ । ਇਸ ਵੀਡੀਓ ‘ਚ ਇੰਦਰਜੀਤ ਨਿੱਕੂ ਇੱਕ ਬਾਬੇ ਦੇ ਦਰਬਾਰ ‘ਚ ਆਪਣੀਆਂ ਸਮੱਸਿਆਵਾਂ ਨੂੰ ਬਿਆਨ ਕਰਦੇ ਹੋਏ ਭਾਵੁਕ ਹੋ ਗਏ ਸਨ । ਜਿਉਂ ਹੀ ਇਹ ਵੀਡੀਓ ਵਾਇਰਲ ਹੋਇਆ ਤਾਂ ਲੋਕਾਂ ਨੇ ਇੰਦਰਜੀਤ ਨਿੱਕੂ ਦੇ ਹੱਕ ‘ਚ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ ਹੌਸਲਾ ਵਧਾਉਣਾ ਸ਼ੁਰੂ ਕਰ ਦਿੱਤਾ ।

inderjit nikku ,,, image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ

ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੰਦਜੀਤ ਨਿੱਕੂ ਦਾ ਬਿਆਨ ਪਹਿਲੀ ਵਾਰ ਸਾਹਮਣੇ ਆਇਆ ਹੈ ।ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ‘ਸਭ ਪਿਆਰ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਤੇ ਸਤਿਕਾਰ ਜਿਵੇਂ ਤੁਸੀਂ ਪਿਆਰ ਤੇ ਸਾਥ ਦੇ ਰਹੇ ਹੋ, ਮੇਰਾ ਪੂਰਾ ਪਰਿਵਾਰ ਇਹ ਖੁਸ਼ੀ ਤੇ ਹੌਸਲੇ ਦਾ ਅਹਿਸਾਸ ਬਿਆਨ ਨਹੀਂ ਕਰ ਸਕਦਾ।

Inderjit Nikku, image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਅਤੇ ਅਫਸਾਨਾ ਖ਼ਾਨ ਦਾ ਗੀਤ ‘ਜਾਂਦੀ ਵਾਰ’ ਜਲਦ ਹੋਣ ਜਾ ਰਿਹਾ ਰਿਲੀਜ਼, ਸਲੀਮ ਮਾਰਚੈਂਟ ਨੇ ਸਾਂਝੀ ਕੀਤੀ ਜਾਣਕਾਰੀ

ਇਸ ਤੋਂ ਇਲਾਵਾ ਗਾੲਕਿ ਨੇ ਲਿਖਿਆ , ‘ਮੈਨੂੰ ਪੈਸੇ ਨਹੀਂ,ਤੁਹਾਡਾ ਸਭ ਦਾ ਸਾਥ ਚਾਹੀਦਾ ਮੇਰੀ ਸਭ ਨੂੰ ਹੱਥ ਜੋੜਕੇ ਬੇਨਤੀ ਐ, ਕਿ ਮੈਨੂੰ ਪੈਸੇ ਨੀ, ਤੁਹਾਡਾ ਸਭ ਦਾ ਸਾਥ ਚਾਹੀਦੈ । ਆਪਣੀਆਂ ਖੁਸ਼ੀਆਂ ਚ’ ਪਹਿਲਾਂ ਵਾਂਗੂੰ ਫੇਰ ਸ਼ਾਮਿਲ ਕਰ ਲਓ, ਦੇਸਾਂ ਪ੍ਰਦੇਸਾਂ ਚ’ ਫਿਰ ਪੰਜਾਬੀਆਂ ਦੇ ਆਮਣੇ ਸਾਹਮਣੇ ਰੂਬ-ਰੂ ਹੋਕੇ, ਪੰਜਾਬੀ ਵਿਰਸਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦੇ ਦਿਓ’।

punjabi Singer inderjit nikku

ਜਿਉਂ ਹੀ ਇੰਦਰਜੀਤ ਨਿੱਕੂ ਨੇ ਇਸ ਪੋਸਟ ਨੂੰ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਤਾਂ ਪ੍ਰਸ਼ੰਸਕਾਂ ਨੇ ਗਾਇਕ ਦੀ ਹੌਸਲਾ ਅਫਜ਼ਾਈ ਕਰਨੀ ਸ਼ੁਰੂ ਕਰ ਦਿੱਤੀ । ਇਸ ਤੋਂ ਇਲਾਵਾ ਕਈਆਂ ਨੇ ਤਾਂ ਇੰਦਰਜੀਤ ਨਿੱਕੂ ਤੋਂ ਆਉਣ ਵਾਲੇ ਵਿਆਹਾਂ ਦੇ ਸੀਜ਼ਨ ਦੇ ਦੌਰਾਨ ਸ਼ੋਅ ਲਵਾਉਣ ਲਈ ਵੀ ਅਪੀਲ ਕੀਤੀ । ਇੰਦਰਜੀਤ ਨਿੱਕੂ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ।

You may also like