
ਬਾਲੀਵੁੱਡ 'ਚ ਮੁੜ ਇੱਕ ਫਾਰ ਫਿਰ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ। ਹਾਲ ਹੀ ਵਿੱਚ ਅਦਾਕਾਰ ਕਾਰਤਿਕ ਆਰੀਅਨ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਖਬਰ ਸਾਹਮਣੇ ਆਈ ਸੀ। ਹੁਣ ਖ਼ਬਰ ਹੈ ਕਿ ਕਾਰਤਿਕ ਆਰੀਯਨ ਤੋਂ ਬਾਅਦ 'ਆਸ਼ਿਕੀ 2' ਫੇਮ ਅਭਿਨੇਤਾ ਆਦਿਤਿਯਾ ਰਾਏ ਕਪੂਰ ਨੂੰ ਵੀ ਕੋਰੋਨਾ ਹੋ ਗਿਆ ਹੈ। ਆਦਿਤਯਾ ਨੇ ਖ਼ੁਦ ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਸ਼ੇਅਰ ਕੀਤੀ ਹੈ।

ਜਾਣਕਾਰੀ ਮੁਤਾਬਕ ਜਿਥੇ ਇੱਕ ਪਾਸੇ ਇਹ ਖ਼ਬਰਾਂ ਆ ਰਹੀਆਂ ਹਨ ਕਿ ਆਦਿਤਯਾ ਰਾਏ ਕਪੂਰ ਵੀ ਕੋਰੋਨਾ ਵਾਇਰਲ ਦੀ ਚਪੇਟ ਵਿੱਚ ਆ ਗਏ ਹਨ। ਹਲਕੇ ਲੱਛਣ ਹੋਣ ਦੇ ਚੱਲਦੇ ਉਨ੍ਹਾਂ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਤੇ ਉਨ੍ਹਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆ ਗਈ ਹੈ। ਇਸ ਤੋਂ ਇਲਾਵਾ ਇਹ ਖ਼ਬਰਾਂ ਵੀ ਆ ਰਹੀਆਂ ਹਨ ਕਿ ਕਰਨ ਜੌਹਰ ਦੀ ਬਰਥਡੇਅ ਪਾਰਟੀ 'ਚ ਸ਼ਾਮਲ ਹੋਏ 50 ਵੱਧ ਮਹਿਮਾਨ ਕੋਰੋਨਾ ਸੰਕਰਮਿਤ ਹੋ ਗਏ ਹਨ।
ਦੱਸ ਦਈਏ ਕਿ ਕਾਰਤਿਕ ਦੇ ਦੱਸਣ ਤੋਂ ਕੁਝ ਸਮੇਂ ਬਾਅਦ ਅਦਾਕਾਰ ਆਦਿਤਯਾ ਰਾਏ ਕਪੂਰ ਦੇ ਕੋਰੋਨਾ ਸੰਕਰਮਿਤ ਹੋਣ ਦੀ ਖਬਰ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ, ਆਦਿਤਯਾ ਰਾਏ ਕਪੂਰ ਨੇ 4 ਜੂਨ ਨੂੰ ਆਪਣੀ ਆਉਣ ਵਾਲੀ ਫਿਲਮ 'ਓਮ-ਦ ਬੈਟਲ ਵਿਦ ਇਨ' ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਫਿਲਮ ਦਾ ਟ੍ਰੇਲਰ ਵੀ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ।

ਫਿਲਮ ਦਾ ਟ੍ਰੇਲਰ ਲਾਂਚ ਹੋਣ ਤੋਂ ਮਹਿਜ਼ ਕੁਝ ਸਮੇਂ ਪਹਿਲਾਂ ਹੀ ਆਦਿਤਯਾ ਦੇ ਕੋਰੋਨਾ ਪੌਜ਼ੀਟਿਵ ਹੋਣ ਦੇ ਚੱਲਦੇ ਇਸ ਨੂੰ ਟਾਲ ਦਿੱਤਾ ਗਿਆ ਹੈ। ਫਿਲਮ 'ਓਮ-ਦ ਬੈਟਲ ਵਿਦ ਇਨ' ਦਾ ਟ੍ਰੇਲਰ ਲਾਂਚ ਜਲਦ ਹੀ ਮੁੜ ਰਿਸ਼ੈਡਿਊਲ ਕੀਤਾ ਜਾਵੇਗਾ।
ਜੇਕਰ ਆਦਿਤਯਾ ਕਪੂਰ ਦੀ ਇਸ ਫਿਲਮ ਦੇ ਮੋਸ਼ਨ ਪੋਸਟਰ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਧਮਾਕੇ ਨਾਲ ਹੁੰਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਫਿਲਮ ਦੇ ਲੀਡ ਐਕਟਰ ਆਦਿਤਿਯਾ ਰਾਏ ਕਪੂਰ ਗਨ ਮਸ਼ੀਨ ਨਾਲ ਐਕਸ਼ਨ ਮੋਡ 'ਚ ਨਜ਼ਰ ਰਹੇ ਹਨ।ਅਦਾਕਾਰ ਨੇ ਫਿਲਮ ਦਾ ਮੋਸ਼ਨ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਫਿਲਮ ਦੇ ਟ੍ਰੇਲਰ ਦੇ ਰਿਲੀਜ਼ ਹੋਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ, ਓਮ: ਦਿ ਬੈਟਲ ਵਿਦਿਨ ਦਾ ਟ੍ਰੇਲਰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ।

ਹੋਰ ਪੜ੍ਹੋ: ਕੋਰੋਨਾ ਸਪਰੈਡਰ ਬਣੀ ਕਰਨ ਜੌਹਰ ਦੀ ਬਰਥਡੇਅ ਪਾਰਟੀ , 50 ਤੋਂ ਵੱਧ ਲੋਕ ਹੋਏ ਕੋਰੋਨਾ ਪੌਜ਼ੀਟਿਵ
ਇਸ ਫਿਲਮ 'ਚ ਆਦਿਤਿਯਾ ਰਾਏ ਕਪੂਰ ਦੇ ਨਾਲ ਅਦਾਕਾਰਾ ਸੰਜਨਾ ਸਾਂਘੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਸੰਜਨਾ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ 'ਦਿਲ ਬੇਚਾਰਾ' (2020) 'ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਫਿਲਮ ਵਿੱਚ ਸਾਊਥ ਫਿਲਮਾਂ ਦੇ ਅਦਾਕਾਰ ਪ੍ਰਕਾਸ਼ ਰਾਜ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਕਪਿਲ ਵਰਮਾ ਨੇ ਕੀਤਾ ਹੈ।
View this post on Instagram