
ਦੇਵੋਲੀਨਾ ਭੱਟਾਚਾਰਜੀ (Devoleena Bhattacharjee) ਨੇ ਜਿੰਮ ਟ੍ਰੇਨਰ ਦੇ ਨਾਲ ਵਿਆਹ ਕਰਵਾ ਲਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹੁਣ ਅਦਾਕਾਰਾ ਦੇ ਕੰਗਣਾ ਖੇਡਣ ਦੀ ਰਸਮ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਕੰਗਣਾ ਖੇਡਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਇਸ ਰਸਮ ‘ਚ ਉਹ ਜਿੱਤ ਵੀ ਗਈ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਨਾਲ ਭਾਰਤੀ ਸਿੰਘ ਦੇ ਬੇਟੇ ਦਾ ਕਿਊਟ ਵੀਡੀਓ ਵਾਇਰਲ,ਗੋਲੇ ਨੂੰ ਲਾਡ ਲਡਾਉਂਦੀ ਆਈ ਨਜ਼ਰ
ਦੱਸ ਦਈਏ ਕਿ ਬੀਤੇ ਦਿਨ ਅਦਾਕਾਰਾ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ। ਜਿਸ ‘ਚ ਉਹ ਲਾਲ ਜੋੜੇ ‘ਚ ਨਜ਼ਰ ਆਈ ਸੀ । ਕੁਝ ਸਮਾਂ ਪਹਿਲਾਂ ਦੇਵੋਲੀਨਾ ਵੱਲੋਂ ਬੁਆਏ ਫ੍ਰੈਂਡ ਦੇ ਨਾਲ ਮੰਗਣੀ ਕਰਵਾਉਣ ਦੀਆਂ ਅਫਵਾਹਾਂ ਸਨ ।

ਪਰ ਹੁਣ ਅਦਾਕਾਰਾ ਦੀਆਂ ਅਚਾਨਕ ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ।ਦੇਵੋਲੀਨਾ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਹ ਰੈੱਡ ਸਾੜ੍ਹੀ ‘ਚ ਦਿਖਾਈ ਦੇ ਰਹੀ ਹੈ ।

ਅਦਾਕਾਰਾ ਨੇ ਫੈਂਸ ਨੂੰ ਇੰਟਰੋਡਿਊਸ ਕਰਵਾਉਂਦੇ ਹੋਏ ਲਿਖਿਆ ਕਿ ‘ਐਂਡ ਯੈੱਸ ਮੈਂ ਕਹਿ ਸਕਦੀ ਹਾਂ ਕਿ ਚਿਰਾਗ ਲੈ ਕੇ ਵੀ ਲੱਭੋ ਤਾਂ ਤੇਰੇ ਵਰਗਾ ਨਹੀਂ ਮਿਲਦਾ, ਆਈ ਲਵ ਯੂ ਸ਼ੋਨੂੰ’। ਅਦਾਕਾਰਾ ਨੇ ਅੱਗੇ ਲਿਖਿਆ ਕਿ ‘ਮਿਸਟਰੀਮੈਨ ਉਰਫ ਦਾ ਫੇਨਮਸ ਸ਼ੋਨੂੰ ਔਰ ਤੁਮ ਸਭ ਕੇ ਜੀਜਾ’।ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।
View this post on Instagram