ਵਿਆਹ ਤੋਂ ਬਾਅਦ ਹੰਸਿਕਾ ਮੋਟਵਾਨੀ ਨੇ ਸਹੁਰਿਆਂ ਲਈ ਬਣਾਇਆ ‘ਹਲਵਾ’, ਵੇਖੋ ਤਸਵੀਰਾਂ

Written by  Shaminder   |  December 09th 2022 01:34 PM  |  Updated: December 09th 2022 01:34 PM

ਵਿਆਹ ਤੋਂ ਬਾਅਦ ਹੰਸਿਕਾ ਮੋਟਵਾਨੀ ਨੇ ਸਹੁਰਿਆਂ ਲਈ ਬਣਾਇਆ ‘ਹਲਵਾ’, ਵੇਖੋ ਤਸਵੀਰਾਂ

ਹੰਸਿਕਾ ਮੋਟਵਾਨੀ (Hansika Motwani) ਨੇ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਦੇ ਲਈ ਮਿੱਠੇ ‘ਚ ਕੜਾਹ ਬਣਾਇਆ । ਜਿਸ ਦੀਆਂ ਤਸਵੀਰਾਂ ਉਸ ਦੇ ਪਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹੰਸਿਕਾ ਆਪਣੇ ਹੱਥ ਦੇ ਨਾਲ ਕੌਲੀ ‘ਚ ਹਲਵਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ ।

Image Source : Instagram

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆਉਣ ਵਾਲੇ ਇਹ ਤਿੰਨੇ ਮੁੰਡੇ ਹਨ ਬਾਲੀਵੁੱਡ ਦੇ ਦਿੱਗਜ ਅਦਾਕਾਰ, ਕੀ ਤੁਸੀਂ ਪਛਾਣਿਆ !

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਹੰਸਿਕਾ ਦੇ ਪਤੀ ਸੋਹੇਲ ਕਥੂਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਹੰਸਿਕਾ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ ।ਦੱਸ ਦਈਏ ਕਿ ਬੀਤੇ ਦਿਨੀਂ ਹੰਸਿਕਾ ਅਤੇ ਸੋਹੇਲ ਕਥੂਰੀਆ ਵਿਆਹ ਦੇ ਬੰਧਨ ‘ਚ ਬੱਝੇ ਹਨ ।

Image Source : Instagram

ਹੋਰ ਪੜ੍ਹੋ : ਸੋਨਮ ਬਾਜਵਾ ਫ਼ਿਲਮ ‘ਗੋਡੇ ਗੋਡੇ ਚਾਅ’ ‘ਚ ਆਏਗੀ ਨਜ਼ਰ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਹੈ । ਦੱਸ ਦਈਏ ਕਿ ਵਿਆਹ ਤੋਂ ਬਾਅਦ ਪਹਿਲੀ ਵਾਰ ਰਸੋਈ ‘ਚ ਜਾਣ ਵੇਲੇ ਨਵ-ਵਿਆਹੁਤਾ ਤੋਂ ਰਸੋਈ ‘ਚ ਜਾਣ ‘ਤੇ ਸਭ ਤੋਂ ਪਹਿਲਾਂ ਮਿੱਠਾ ਹਲਵਾ ਬਣਵਾਇਆ ਜਾਂਦਾ ਹੈ ਅਤੇ ਹੰਸਿਕਾ ਵੀ ਇਨ੍ਹਾਂ ਰਸਮਾਂ ਨੂੰ ਪੂਰਾ ਕਰਦੀ ਹੋਈ ਨਜ਼ਰ ਆਈ ।

hansika and Sohael

ਅਦਾਕਾਰਾ ਆਪਣੇ ਵਿਆਹ ਵਾਲੇ ਦਿਨ ਤੋਂ ਸੁਰਖੀਆਂ ‘ਚ ਹੈ ਅਤੇ ਲਗਾਤਾਰ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਹੀ ਹੈ । ਸੋਸ਼ਲ ਮੀਡੀਆ ‘ਤੇ ਵੀ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network