
ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ ਵਿੱਚ ਨਜ਼ਰ ਆਈ ਸੀ। ਸਲਮਾਨ ਨੇ ਸ਼ੋਅ 'ਚ ਸ਼ਹਿਨਾਜ਼ ਨੂੰ ਹਮੇਸ਼ਾ ਸਪੋਰਟ ਕੀਤਾ। ਇੰਨਾ ਹੀ ਨਹੀਂ, ਸ਼ੋਅ ਤੋਂ ਬਾਅਦ ਵੀ ਸਲਮਾਨ ਅਤੇ ਸ਼ਹਿਨਾਜ਼ ਵਿਚਕਾਰ ਮਜ਼ਬੂਤ ਬੰਧਨ ਸੀ। ਕੁਝ ਸਮਾਂ ਪਹਿਲਾਂ ਈਦ 'ਤੇ ਸਲਮਾਨ ਅਤੇ ਸ਼ਹਿਨਾਜ਼ ਵਿਚਾਲੇ ਕਰੀਬੀ ਸਾਂਝ ਦਿਖਾਈ ਦਿੱਤੀ ਸੀ।
ਸ਼ਹਿਨਾਜ਼ ਸਲਮਾਨ ਨੂੰ ਜੱਫੀ ਪਾ ਕੇ ਮਿਲਦੀ ਹੋਈ ਨਜ਼ਰ ਆਈ। ਇੰਨਾ ਹੀ ਨਹੀਂ ਸਲਮਾਨ ਸ਼ਹਿਨਾਜ਼ ਨੂੰ ਆਪਣੀ ਕਾਰ ਤੱਕ ਛੱਡਣ ਵੀ ਗਏ ਸਨ। ਇਸ ਦੇ ਨਾਲ ਹੀ ਸ਼ਹਿਨਾਜ਼ ਨੇ ਇੱਕ ਇਫਤਾਰ ਪਾਰਟੀ 'ਚ ਵੀ ਸ਼ਾਹਰੁਖ ਖ਼ਾਨ ਨਾਲ ਚੰਗੀ ਸਾਂਝ ਦਿਖਾਈ। ਦੋਵਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ ਜਿਸ 'ਚ ਦੋਵੇਂ ਇਕ-ਦੂਜੇ ਨੂੰ ਮਿਲਦੇ ਹੋਏ ਨਜ਼ਰ ਆਏ ਸੀ।
ਹੋਰ ਪੜ੍ਹੋ : ਮਿਸ ਪੂਜਾ ਆਪਣੇ ਪੁੱਤਰ ਨਾਲ ਖੇਡਦੀ ਆਈ ਨਜ਼ਰ, ਮਾਂ-ਪੁੱਤ ਦਾ ਇਹ ਕਿਊਟ ਅੰਦਾਜ਼ ਸਭ ਨੂੰ ਆ ਰਿਹਾ ਹੈ ਖੂਬ ਪਸੰਦ
ਸ਼ਹਿਨਾਜ਼ ਬਾਰੇ ਦੱਸ ਦੇਈਏ ਕਿ ਉਹ ਜਲਦ ਹੀ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਨਜ਼ਰ ਆਵੇਗੀ। ਇਹ ਫਿਲਮ ਉਨ੍ਹਾਂ ਨੂੰ ਖੁਦ ਸਲਮਾਨ ਖਾਨ ਨੇ ਆਫਰ ਕੀਤੀ ਸੀ। ‘ਕਭੀ ਈਦ ਕਭੀ ਦੀਵਾਲੀ’ ਸ਼ਹਿਨਾਜ਼ ਦੀ ਬਾਲੀਵੁੱਡ ਡੈਬਿਊ ਦੀ ਨਿਸ਼ਾਨਦੇਹੀ ਕਰੇਗੀ ਅਤੇ ਇਸ ਵਿੱਚ ਸਲਮਾਨ, ਸ਼ਹਿਨਾਜ਼ ਤੋਂ ਇਲਾਵਾ ਪੂਜਾ ਹੇਗੜੇ ਮੁੱਖ ਭੂਮਿਕਾਵਾਂ ਵਿੱਚ ਹਨ।
ਸ਼ਹਿਨਾਜ਼ ਗਿੱਲ ਦੀ ਹੁਣ ਨਜ਼ਰ ਰਿਤਿਕ ਰੌਸ਼ਨ ਉੱਤੇ ਹੈ। ਦੱਸ ਦਈਏ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਰਿਤਿਕ ਰੌਸ਼ਨ ਦੀ ਇੱਕ ਐਂਡ ਵਾਲੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਲਿਖਿਆ ਹੈ ਵਾਇਬ ਤੇਰੀ ਮੇਰੀ ਮਿਲਦੀ ਆ..। ਇਹ ਲਾਈਨਾਂ ਪੰਜਾਬੀ ਗੀਤ ਵਾਇਬ ਦੀਆਂ ਨੇ ਜਿਸ ਨੂੰ ਦਿਲਜੀਤ ਦੋਸਾਂਝ ਨੇ ਗਾਇਆ ਹੈ।
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਚ ਕੰਮ ਕਰ ਚੁੱਕੀ ਹੈ। ਇਹ ਪਿਛਲੇ ਸਾਲ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ‘ਚ ਨਜ਼ਰ ਆਈ ਸੀ।
View this post on Instagram