ਬੇਟੇ ਦੇ ਜਨਮ ਤੋਂ ਬਾਅਦ ਪੂਜਾ ਬੈਨਰਜੀ ਨੇ ਫਿਰ ਤੋਂ ਰਚਾਇਆ ਵਿਆਹ, ਤਸਵੀਰਾਂ ਵਾਇਰਲ

Written by  Shaminder   |  November 17th 2021 04:31 PM  |  Updated: November 17th 2021 04:31 PM

ਬੇਟੇ ਦੇ ਜਨਮ ਤੋਂ ਬਾਅਦ ਪੂਜਾ ਬੈਨਰਜੀ ਨੇ ਫਿਰ ਤੋਂ ਰਚਾਇਆ ਵਿਆਹ, ਤਸਵੀਰਾਂ ਵਾਇਰਲ

ਪੂਜਾ ਬਨਰਜੀ (puja banerjee ) ਅਤੇ ਕੁਨਾਲ ਵਰਮਾ (Kunal Verma) ਨੇ ਵਿਆਹ (Wedding) ਕਰਵਾਇਆ ਹੈ ।ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਦੋਵਾਂ ਨੇ ਆਪਣੇ ਬੇਟੇ ਦੇ ਜਨਮ ਤੋਂ ਇੱਕ ਸਾਲ ਬਾਅਦ ਮੁੜ ਤੋਂ ਧੂਮਧਾਮ ਦੇ ਨਾਲ ਵਿਆਹ ਕਰਵਾਇਆ ਹੈ । ਆਪਣੇ ਪਰਿਵਾਰ ਅਤੇ ਖ਼ਾਸ ਦੋਸਤਾਂ ਦੀ ਮੌਜੂਦਗੀ ‘ਚ ਪੂਰੇ ਰੀਤੀ ਰਿਵਾਜ ਦੇ ਨਾਲ ਸੱਤ ਫੇਰੇ ਲੈਣ ਜਾ ਰਹੇ ਹਨ । ਬੀਤੇ ਦਿਨ ਪੂਜਾ ਬਨਰਜੀ ਦੀ ਹਲਦੀ ਸੈਰੇਮਨੀ ਹੋਈ।

Puja Banrjee- image From instagram

ਹੋਰ ਪੜ੍ਹੋ : ਵਿਆਹ ਵਿੱਚ ਅਦਾਕਾਰਾ ਸ਼ਰਧਾ ਆਰਿਆ ਦਾ ਦਿਖਾਈ ਦਿੱਤਾ ਫਨੀ ਅੰਦਾਜ਼, ਵੀਡੀਓ ਦੇਖ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ

ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ।ਪੂਜਾ ਅਤੇ ਕੁਨਾਲ ਵਰਮਾ ਦਾ ਵਿਆਹ ਗੋਆ ‘ਚ ਹੋ ਰਹੀ ਹੈ । ਵਿਆਹ ਦੀਆਂ ਰਸਮਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਹਨ । ਮਹਿੰਦੀ ਸੈਰੇਮਨੀ ‘ਚ ਪੂਜਾ ਨੇ ਪੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਜਿਸ ‘ਚ ਅਦਾਕਾਰਾ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਸੀ ।

Puja Banrjee image From instagram

ਕੁਨਾਲ ਵਰਮਾ ਨੇ ਹਰੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ ।ਦੱਸ ਦਈਏ ਕਿ ਕੁਨਾਲ ਅਤੇ ਪੂਜਾ ਇੱਕ ਦੂਜੇ ਨੂੰ ਕਾਫੀ ਸਾਲਾਂ ਤੋਂ ਡੇਟ ਕਰ ਰਹੇ ਸਨ । ਬੀਤੇ ਸਾਲ ਉਹ ਵਿਆਹ ਕਰਵਾਉਣ ਵਾਲੇ ਸਨ। ਪਰ ਲਾਕਡਾਊਨ ਕਰਕੇ ਅਜਿਹਾ ਨਹੀਂ ਹੋ ਸਕਿਆ ਸੀ । ਜਿਸ ਤੋਂ ਬਾਅਦ ਦੋਨਾਂ ਨੇ ਕੋਰਟ ਮੈਰਿਜ ਕਰਵਾ ਲਈ ਸੀ । ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇਹ ਗੱਲ ਸਾਂਝੀ ਵੀ ਕੀਤੀ ਸੀ ਕਿ ਲਾਕਡਾਊਨ ਤੋਂ ਬਾਅਦ ਉਹ ਬੜੀ ਧੂਮਧਾਮ ਅਤੇ ਰੀਤੀ ਰਿਵਾਜ਼ ਦੇ ਨਾਲ ਵਿਆਹ ਕਰਵਾਉਣਗੇ ।ਆਪਣੇ ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਅਦਾਕਾਰਾ ਮੁੜ ਤੋਂ ਵਿਆਹ ਕਰਵਾ ਰਹੀ ਹੈ ।

 

View this post on Instagram

 

A post shared by Puja Banerjee (@banerjeepuja)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network