ਸਿਧਾਰਥ ਸ਼ੁਕਲਾ  ਦੀ ਮੌਤ ਤੋਂ ਬਾਅਦ ਹੁਣ ਇਸ ਅਦਾਕਾਰਾ ਦੀ ਹਾਲਤ ਵਿਗੜੀ, ਹਸਪਤਾਲ ‘ਚ ਦਾਖਲ

written by Shaminder | September 08, 2021

ਮਨੋਰੰਜਨ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਜਿੱਥੇ ਸਿਧਾਰਥ ਸ਼ੁਕਲਾ ਦਾ ਦਿਹਾਂਤ ਬੀਤੇ ਦਿਨੀਂ ਹੋ ਗਿਆ ਸੀ । ਜਿਸ ਤੋਂ ਬਾਅਦ ਹੁਣ ਬਿੱਗ ਬੌਸ ਦੀ ਸਾਬਕਾ ਪ੍ਰਤੀਭਾਗੀ (EX participant of Bigg Boss)  ਦੀ ਸਿਹਤ ਵਿਗੜ ਗਈ ਹੈ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ । ਦਰਅਸਲ ਜਸਲੀਨ ਮਠਾਰੂ  (jasleen matharu) ਜੋ ਕਿ ਬਿੱਗ ਬੌਸ ਦੀ ਸਾਬਕਾ ਪ੍ਰਤੀਭਾਗੀ ਰਹਿ ਚੁੱਕੀ ਹੈ।

Jasleen,, -min Image From Instagram

ਹੋਰ ਪੜ੍ਹੋ : ਅਦਾਕਾਰਾ ਸਨਾ ਖ਼ਾਨ ਨੇ ਆਪਣੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਹਸਪਤਾਲ ‘ਚ ਨਜ਼ਰ ਆ ਰਹੀ ਹੈ ।


ਇਸ ਵੀਡੀਓ ‘ਚ ਜਸਲੀਨ ਮਠਾਰੂ ਦੱਸ ਰਹੀ ਹੈ ਕਿ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੇ ਉਹ ਅਫਸੋਸ ਪ੍ਰਗਟ ਕਰਨ ਦੇ ਲਈ ਸਿਧਾਰਥ ਦੇ ਘਰ ਗਈ ਸੀ ਤਾਂ ਘਰ ਆਉਣ ਤੋਂ ਬਾਅਦ ਲੋਕਾਂ ਨੇ ਬਹੁਤ ਸਾਰੇ ਕਮੈਂਟਸ ਕੀਤੇ ਕਿ ਤੂੰ ਵੀ ਮਰ ਜਾ ।

Jasleen,-min Image From Instagram

ਵੀਡੀਓ ’ਚ ਜਸਲੀਨ ਮਠਾਰੂ ਨੇ ਦੱਸਿਆ ਕਿ ਸਿਡ ਦੀ ਮੌਤ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਮੈਸੇਜ ਕੀਤੇ ਕਿ ‘ਤੁਮ ਵੀ ਮਰ ਜਾਓ’, ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਉਹ ਬਰਦਾਸ਼ਤ ਨਹੀਂ ਕਰ ਪਾਈ ਅਤੇ ਉਸਦੀ ਤਬੀਅਤ ਖ਼ਰਾਬ ਹੋ ਗਈ, ਜਿਸਤੋਂ ਬਾਅਦ ਉਸਨੂੰ ਹਸਪਤਾਲ ’ਚ ਐਡਮਿਟ ਕਰਵਾਇਆ ਗਿਆ। ਫਿਲਹਾਲ ਐਕਟਰੈੱਸ ਦੀ ਤਬੀਅਤ ’ਚ ਸੁਧਾਰ ਹੈ, ਇਸ ਗੱਲ ਦੀ ਜਾਣਕਾਰੀ ਵੀ ਜਸਲੀਨ ਨੇ ਹੀ ਦਿੱਤੀ ਹੈ।

0 Comments
0

You may also like