ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਤੋਂ ਬਾਅਦ ਇੱਕ ਹੋਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਕਾਮੇਡੀਅਨ ਸੁਨੀਲ ਪਾਲ ਨੇ ਸ਼ੇਅਰ ਕੀਤਾ ਵੀਡੀਓ

written by Shaminder | October 05, 2022 04:55pm

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਕੁਝ ਦਿਨ ਪਹਿਲਾਂ ਸਭ ਨੂੰ ਆਪਣੀ ਕਾਮੇਡੀ ਦੇ ਨਾਲ ਹਸਾਉਣ ਵਾਲੇ ਰਾਜੂ ਸ਼੍ਰੀਵਾਸਤਵ ਦਾ ਦਿਹਾਂਤ ਹੋ ਗਿਆ ਸੀ । ਦਰਸ਼ਕ ਹਾਲੇ ਇਸ ਗਮ ਤੋਂ ਉੱਭਰ ਵੀ ਨਹੀਂ ਸਨ ਸਕੇ ਕਿ ਇੱਕ ਹੋਰ ਬੁਰੀ ਖ਼ਬਰ ਨੇ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਜੀ ਹਾਂ ਕਾਮੇਡੀ ਦੀ ਦੁਨੀਆ ਦਾ ਇੱਕ ਹੋਰ ਸਿਤਾਰਾ ਪਰਾਗ ਕੰਸਾਰਾ  (Parag Kansara) ਹਮੇਸ਼ਾ ਲਈ ਇਸ ਦੁਨੀਆ ਤੋਂ ਰੁਖਸਤ (Death) ਹੋ ਚੁੱਕਿਆ ਹੈ ।

Parag kansara , Image Source :google

ਹੋਰ ਪੜ੍ਹੋ : ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ‘ਚ ਫ਼ਿਲਮ ਦੀ ਸ਼ੂਟਿੰਗ ਰੁਕਵਾਈ ਗਈ, ਗੁਰਦੁਆਰਾ ਸਾਹਿਬ ‘ਚ ਕੀਤੀ ਜਾ ਰਹੀ ਸੀ ਸ਼ੂਟਿੰਗ, ਵੀਡੀਓ ਹੋ ਰਿਹਾ ਵਾਇਰਲ

ਲਾਫਟਰ ਚੈਲੇਂਜ ਦੇ ਪਹਿਲੇ ਸੀਜ਼ਨ ਦਾ ਪ੍ਰਤੀਯੋਗੀ ਰਹਿ ਚੁੱਕੇ ਪਰਾਗ ਕੰਸਾਰਾ ਦਾ ਦਿਹਾਂਤ ਹੋ ਗਿਆ ਹੈ । ਜਿਸ ਬਾਰੇ ਕਾਮੇਡੀਅਨ ਸੁਨੀਲ ਪਾਲ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ । ਉਹ ਇਸ ਖ਼ਬਰ ਨੂੰ ਫੈਨਸ ਦੇ ਨਾਲ ਸਾਂਝਾ ਕਰਦੇ ਹੋਏ ਭਾਵੁਕ ਵੀ ਹੋ ਗਏ ।

parag , Image Source : Google

ਹੋਰ ਪੜ੍ਹੋ : ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਬਾਰੇ ਸੋਸ਼ਲ ਮੀਡੀਆ ‘ਤੇ ਇੱਕ ਸ਼ਖਸ ਨੇ ਕਿਹਾ ‘ਬੁੱਢਾ ਬੁੱਢੀ’ ਤਾਂ ਗਾਇਕ ਦੀ ਪਤਨੀ ਨੇ ਇੰਝ ਦਿੱਤਾ ਜਵਾਬ

ਇਸ ਵੀਡੀਓ ‘ਚ ਸੁਨੀਲ ਪਾਲ ਕਹਿ ਰਹੇ ਹਨ ਕਿ ‘ਪਤਾ ਨਹੀਂ ਕਾਮੇਡੀਅਨਾਂ ਨੂੰ ਕਿਸ ਦੀ ਬੁਰੀ ਨਜ਼ਰ ਲੱਗ ਗਈ ਹੈ। ਅਸੀਂ ਕੁਝ ਦਿਨ ਪਹਿਲਾਂ ਹੀ ਰਾਜੂ ਭਾਈ ਨੂੰ ਗੁਆ ਦਿੱਤਾ ਹੈ। ਅਸੀਂ ਇੱਕ ਤੋਂ ਬਾਅਦ ਇੱਕ ਕਾਮੇਡੀ ਦੇ ਥੰਮ ਨੂੰ ਗੁਆ ਰਹੇ ਹਾਂ’।

Parag Kansara ,,, Image Source : Google

ਪਰਾਗ ਕੰਸਾਰਾ ਦੇ ਦਿਹਾਂਤ ‘ਤੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ ਅਤੇ ਹਰ ਕੋਈ ਉਸ ਦੀ ਆਤਮਿਕ ਸ਼ਾਂਤੀ ਦੇ ਲਈ ਪ੍ਰਾਰਥਨਾ ਕਰ ਰਿਹਾ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਰਾਜੂ ਸ਼੍ਰੀਵਾਸਤਵ ਦਾ ਦਿਹਾਂਤ ਹੋਇਆ ਹੈ । ਉਨ੍ਹਾਂ ਨੂੰ ਜਿੰਮ ‘ਚ ਕਸਰਤ ਦੌਰਾਨ ਦਿਲ ਦਾ ਦੌਰਾ ਪੈ ਗਿਆ ਸੀ । ਜਿਸ ਤੋਂ ਬਾਅਦ ਏਮਸ ‘ਚ ਕਾਮੇਡੀਅਨ ਦਾ ਇਲਾਜ ਚੱਲ ਰਿਹਾ ਸੀ ।

You may also like