
ਤੁਨੀਸ਼ਾ ਸ਼ਰਮਾ (Tunisha Sharma) ਜਿਸਦੀ ਉਮਰ ਮਹਿਜ਼ 20 ਸਾਲਾਂ ਦੀ ਸੀ। ਉਸ ਨੇ ਬੀਤੇ ਦਿਨੀਂ ਆਪਣੇ ਮੇਕਅੱਪ ਰੂਮ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ।ਜਿਸ ਤੋਂ ਬਾਅਦ ਇਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਸੋਸ਼ਲ ਮੀਡੀਆ ਸਟਾਰ ਲੀਨਾ ਨਾਗਵੰਸ਼ੀ ਨੇ ਖੁਦਕੁਸ਼ੀ ਕਰ ਲਈ ਹੈ ।

ਹੋਰ ਪੜ੍ਹੋ : ਤੁਨੀਸ਼ਾ ਸ਼ਰਮਾ ਦੋਸਤਾਂ ਨਾਲ ਇਸ ਤਰ੍ਹਾਂ ਕਰਦੀ ਸੀ ਮਸਤੀ, ਪੰਜਾਬੀ ਗੀਤ ‘ਬਟੂਆ’ ਗਾਉਂਦੀ ਆਈ ਨਜ਼ਰ
ਲੀਨਾ (Leena Nagwanshi) 22 ਸਾਲਾਂ ਦੀ ਸੀ ਅਤੇ ਉਸ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੱਖ ਤੋਂ ਜ਼ਿਆਦਾ ਫਾਲੋਵਰਸ ਹਨ ਅਤੇ ਉਹ ਬੀ.ਕਾਮ. ਤੀਜੇ ਸਾਲ ਦੀ ਪੜ੍ਹਾਈ ਕਰ ਰਹੀ ਸੀ ।ਉਹ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਉਹ ਛਤੀਸਗੜ੍ਹ ਦੀ ਰਹਿਣ ਵਾਲੀ ਹੈ।ਉਸ ਦੀ ਲਾਸ਼ ਪੱਖੇ ਦੇ ਨਾਲ ਉਸ ਦੇ ਘਰ ‘ਚ ਪਾਈ ਗਈ ਹੈ ।

ਹੋਰ ਪੜ੍ਹੋ : 500 ਰੁਪਏ ਲੈ ਕੇ ਮੁੰਬਈ ਆਏ ਸਨ ਧੀਰੂ ਭਾਈ ਅੰਬਾਨੀ, ਜਾਣੋ ਕਿਸ ਤਰ੍ਹਾਂ ਬਣੇ ਅਰਬਪਤੀ
ਮੌਕੇ ‘ਤੇ ਪਹੁੰਚੀ ਪੁਲਿਸ ਨੇ ਲੀਨਾ ਦੀ ਲਾਸ਼ ਨੂੰ ਫਾਹੇ ਤੋਂ ਹੇਠਾਂ ਉਤਾਰਿਆ । ਲੀਨਾ ਨੇ ਖੁਦਕੁਸ਼ੀ ਕਿਉਂ ਕੀਤੀ, ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਨਹੀਂ ਹੋ ਸਕਿਆ ਹੈ ।
ਪੁਲਿਸ ਹੁਣ ਲੀਨਾ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਕਿਉਂਕਿ ਪੁਲਿਸ ਨੇ ਜਾਂਚ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਸੂਸਾਈਡ ਨੋਟ ਬਰਾਮਦ ਨਹੀਂ ਕੀਤਾ ਹੈ ।
View this post on Instagram