ਸ਼ਰਧਾ ਕਪੂਰ ਦੀ ਇਸ ਵੀਡੀਓ ਨੂੰ ਦੇਖ ਕੇ ਲੋਕ ਸ਼ਰਧਾ ਨੂੰ ਸੁਨਾਉਣ ਲੱਗੇ ਖਰੀਆਂ ਖੋਟੀਆਂ

written by Rupinder Kaler | September 10, 2021

ਸ਼ਰਧਾ ਕਪੂਰ (shraddha kapoor) ਨੇ ਆਪਣੇ ਕੰਮ ਨਾਲ ਇੰਡਸਟਰੀ ਵਿੱਚ ਆਪਣਾ ਨਾਂਅ ਬਣਾਇਆ ਹੈ । ਉਸ ਦਾ ਇੱਕ ਵੀਡੀਓ ਸੋਸ਼ਲ਼ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਕਰਕੇ ਸ਼ਰਧਾ (shraddha kapoor) ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸੋਸ਼ਲ ਮੀਡੀਆ ਤੇ ਸ਼ਰਧਾ ਨੂੰ ਟਰੋਲ ਕੀਤਾ ਜਾ ਰਿਹਾ ਹੈ । ਹਰ ਕੋਈ ਉਸ (shraddha kapoor) ਨੂੰ ਖਰੀਆਂ ਖੋਟੀਆਂ ਸੁਣਾ ਰਿਹਾ ਹੈ ।

Pic Courtesy: Instagram

ਹੋਰ ਪੜ੍ਹੋ :

ਰਾਜਸਥਾਨ ਵਿੱਚ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਨੇ ਮੰਗੀ ਮੁਆਫੀ, ਬਜ਼ੁਰਗ ਦੀ ਕੁੱਟਮਾਰ ਕਰਕੇ ਲਾਹੀ ਸੀ ਦਸਤਾਰ

shraddha-kapoor Pic Courtesy: Instagram

ਦਰਅਸਲ ਸ਼ਰਧਾ (shraddha kapoor) ਨੇ ਇੱਕ ਬਜ਼ੁਰਗ ਦੀ ਮਦਦ ਨਹੀਂ ਕੀਤੀ ਤੇ ਉਸ ਨੂੰ ਅਣਦੇਖਿਆ ਕਰ ਦਿੱਤਾ ਹੈ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਰਧਾ (shraddha kapoor) ਅਪਣੇ ਦੋਸਤਾਂ ਨਾਲ ਲੰਚ ਕਰਕੇ ਵਾਪਿਸ ਜਾ ਰਹੀ ਹੁੰਦੀ ਹੈ । ਇਸ ਦੌਰਾਨ ਇੱਕ ਬਜ਼ੁਰਗ ਉਸ ਤੋਂ ਮਦਦ ਮੰਗਦਾ ਹੈ । ਉਹ ਆਪਣੇ ਦੋਸਤਾਂ ਨਾਲ ਏਨੀਂ ਬਿਜੀ ਹੁੰਦੀ ਹੈ ਕਿ ਉਹ ਉਸ ਨੂੰ ਅਣਦੇਖਿਆ ਕਰ ਦਿੰਦੀ ਹੈ ਤੇ ਉਸ ਦੀ ਮਦਦ ਨਹੀਂ ਕਰਦੀ ।

 

View this post on Instagram

 

A post shared by Bollywood Pap (@bollywoodpap)


ਸ਼ਰਧਾ (shraddha kapoor) ਦੀ ਇਹ ਹਰਕਤ ਉਸ (shraddha kapoor) ਦੇ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਈ, ਤੇ ਉਹਨਾਂ ਨੇ ਗੁੱਸਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ । ਹਰ ਕੋਈ ਇਹ ਹੀ ਕਹਿ ਰਿਹਾ ਹੈ ਕਿ ਏਨੇਂ ਪੈਸੇ ਦਾ ਕੀ ਫਾਇਦਾ ਜੇ ਕਿਸੇ ਦੀ ਮਦਦ ਨਹੀਂ ਕਰਨੀ । ਇਸ ਤਰ੍ਹਾਂ ਦੇ ਹੋਰ ਵੀ ਕਈ ਪ੍ਰਤੀਕਰਮ ਹਨ ਜਿਹੜੇ ਸੋਸ਼ਲ ਮੀਡੀਆ ਤੇ ਦੇਖੇ ਜਾ ਸਕਦੇ ਹਨ ।

0 Comments
0

You may also like