ਰਾਜਸਥਾਨ ਵਿੱਚ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਨੇ ਮੰਗੀ ਮੁਆਫੀ, ਬਜ਼ੁਰਗ ਦੀ ਕੁੱਟਮਾਰ ਕਰਕੇ ਲਾਹੀ ਸੀ ਦਸਤਾਰ
ਰਾਜਸਥਾਨ (Rajasthan) ਵਿੱਚ ਇੱਕ ਬਜ਼ੁਰਗ ਦੀ ਦਸਤਾਰ (Turban ) ਦੀ ਬੇਅਦਬੀ ਕਰਨ ਵਾਲਿਆਂ ਨੇ ਆਪਣੇ ਗੁਨਾਹ ਲਈ ਬਜ਼ੁਰਗ ਤੋਂ ਮੁਆਫੀ ਮੰਗ ਲਈ ਹੈ । ਜਿਸ ਦੀ ਜਾਣਕਾਰੀ ਸਮਾਜ ਸੇਵਕ ਅੰਮ੍ਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ । ਅੰਮ੍ਰਿਤਪਾਲ ਸਿੰਘ ਸਿੱਖ ਜੱਥੇਬੰਦੀ ‘ਕੌਮ ਦੇ ਰਾਖੇ’ ਦੇ ਮੈਂਬਰ ਹਨ । ਇਸ ਸਭ ਦੇ ਚੱਲਦੇ ਅੰਮ੍ਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ ਤੇ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਬਜ਼ੁਰਗ ਦੀ ਕੁੱਟਮਾਰ ਕੀਤੀ ਸੀ ।
Pic Courtesy: Instagram
ਹੋਰ ਪੜ੍ਹੋ :
ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਇਸ ਗੀਤ ‘ਚ ਆਉਣ ਵਾਲੇ ਸਨ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ
Pic Courtesy: Instagram
ਉਹਨਾਂ ਦੀ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਸਾਰਿਆਂ ਨੇ ਬਜ਼ੁਰਗ ਤੋਂ ਮੁਆਫੀ ਮੰਗ ਲਈ ਹੈ । ਇਸ ਦੇ ਨਾਲ ਹੀ ਇਹਨਾਂ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਇੱਕ ਬਜ਼ੁਰਗ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ (viral video ) ਹੋ ਰਹੀ ਸੀ, ਜਿਸ ਵਿੱਚ ਕੁਝ ਲੋਕਾਂ ਦਾ ਗਰੁੱਪ ਇੱਕ ਬਜ਼ੁਰਗ ਦੀ ਕੁੱਟਮਾਰ ਕਰ ਰਿਹਾ ਸੀ ।
Kala Dera in Rajasthan witnessed a violent incident when Daljeet Singh was attacked by his industrial neighbour when Daljeet opposed his illegal construction@PoliceRajasthan is protecting the culprits. A case u/s 307 & 506 shd be registered against culprits for violent attack pic.twitter.com/QmOHl7qnzK
— Manjinder Singh Sirsa (@mssirsa) September 8, 2021
ਇਹਨਾਂ ਲੋਕਾਂ ਨੇ ਬਜ਼ੁਰਗ ਦੀ ਦਸਤਾਰ (Turban ) ਵੀ ਲਾਹ ਦਿੱਤੀ ਸੀ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਮਾਮਲੇ ਵਿੱਚ ਦਖਲ ਦਿੰਦੇ ਹੋਏ ਸਰਕਾਰ ਤੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ।
View this post on Instagram