Advertisment

ਗੀਤਾ ਬਸਰਾ ਆਪਣੇ ਪੁੱਤਰ ਨੂੰ ਲੋਰੀ ਦੇ ਕੇ ਸੁਲਾਉਂਦੀ ਆਈ ਨਜ਼ਰ, ਧੀ ਹਿਨਾਇਆ ਹੀਰ ਵੀ ਆਪਣੀ ਮੰਮੀ ਨੂੰ ਕਾਪੀ ਕਰਦੀ ਆਈ ਨਜ਼ਰ, ਦੇਖੋ ਵੀਡੀਓ

author-image
By Lajwinder kaur
New Update
ਗੀਤਾ ਬਸਰਾ ਆਪਣੇ ਪੁੱਤਰ ਨੂੰ ਲੋਰੀ ਦੇ ਕੇ ਸੁਲਾਉਂਦੀ ਆਈ ਨਜ਼ਰ, ਧੀ ਹਿਨਾਇਆ ਹੀਰ ਵੀ ਆਪਣੀ ਮੰਮੀ ਨੂੰ ਕਾਪੀ ਕਰਦੀ ਆਈ ਨਜ਼ਰ, ਦੇਖੋ ਵੀਡੀਓ
Advertisment
ਅਦਾਕਾਰਾ ਗੀਤਾ ਬਸਰਾ (Geeta Basra) ਜੋ ਕਿ ਇਸ ਸਾਲ ਜੁਲਾਈ ਮਹੀਨੇ ‘ਚ ਦੂਜੀ ਵਾਰ ਮੰਮੀ ਬਣੀ ਹੈ।  ਇਸ ਵਾਰ  ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੈ। ਗੀਤਾ ਬਸਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਪ੍ਰੇਗਨੈਂਸੀ ਤੋਂ ਪਹਿਲਾਂ ਵੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਯੋਗਾ ਵਾਲੀ ਵੀਡੀਓਜ਼ ਸਾਂਝੀ ਕਰਦੀ ਰਹਿੰਦੀ ਸੀ। ਇਸ ਵਾਰ ਉਨ੍ਹਾਂ ਨੇ ਆਪਣੇ ਪੁੱਤਰ
Advertisment
ਜੋਵਨ ਵੀਰ ਸਿੰਘ ਪਲਾਹਾ (Jovan Veer Singh Plaha) ਦੇ ਨਾਲ ਪਿਆਰੀ ਜਿਹੀ ਵੀਡੀਓ ਪੋਸਟ ਕੀਤੀ ਹੈ। harbhajn singh and geeta basra shared her son happiness video with Image Source: Instagram ਹੋਰ ਪੜ੍ਹੋ : ‘ਕਿਸਮਤ-2’ ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਣੇ ਦਾ ਇਹ ਸਰਪ੍ਰਾਈਜ਼, ਦੇਖੋ ਵੀਡੀਓਇਸ ਵੀਡੀਓ ‘ਚ
Advertisment
ਗੀਤਾ ਬਸਰਾ ਆਪਣੇ ਬੇਟੇ ਨੂੰ ਲੋਰੀ ਦੇ ਕੇ ਸੁਲਾਉਂਦੀ ਹੋਈ ਨਜ਼ਰ ਆ ਰਹੀ ਹੈ। ਉਧਰ ਜੋਵਨ ਵੀਰ ਸਿੰਘ ਪਲਾਹਾ ਵੀ ਆਪਣੀ ਮੰਮੀ ਦੇ ਮੋਢੇ ਦੇ ਨਾਲ ਲੱਗ ਕੇ ਆਰਾਮ ਦੇ ਨਾਲ ਆਪਣੀ ਨੀਂਦ ਦਾ ਅਨੰਦ ਲੈ ਰਿਹਾ ਹੈ। geeta basra shared first festival of jovan veer and hinaya heer-min Image Source: Instagram ਵੀਡੀਓ ‘ਚ ਗੀਤਾ ਬਸਰਾ ਦੀ ਧੀ ਰਾਣੀ ਹਿਨਾਇਆ ਹੀਰ ਵੀ ਨਜ਼ਰ ਆ ਰਹੀ ਹੈ, ਜੋ ਕਿ ਆਪਣੀ ਮੰਮੀ ਦੀ ਨਕਲ ਕਰਕੇ ਆਪਣੇ ਗੁੱਡੇ ਨੂੰ ਸੁਲਾਉਂਦੀ ਹੋਈ ਨਜ਼ਰ ਆ ਰਹੀ ਹੈ। ਮਾਂ-ਧੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੋਰ ਪੜ੍ਹੋ : ਨੌਜਵਾਨ ਮੁੰਡੇ-ਕੁੜੀਆਂ ਨੂੰ ਖੂਬ ਪਸੰਦ ਆ ਰਿਹਾ ਹੈ ਰਣਜੀਤ ਬਾਵਾ ਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘#GHUNGRU’ ਹਾਲ ਹੀ ‘ਚ ਰੱਖੜੀ ਦੇ ਮੌਕੇ ਉੱਤੇ ਗੀਤਾ ਬਸਰਾ ਨੇ ਆਪਣੇ ਬੱਚਿਆਂ ਦੀ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਸੀ । ਜਿਸ 'ਚ ਹਿਨਾਇਆ ਆਪਣੇ ਵੀਰ ਦੇ ਰੱਖੜੀ ਬੰਨਦੀ ਹੋਈ ਨਜ਼ਰ ਆ ਰਹੀ ਸੀ।  ਜੇ ਗੱਲ ਕਰੀਏ ਗੀਤਾ ਬਸਰਾ ਤੇ ਭੱਜੀ ਦੀ ਲਵ ਸਟੋਰੀ ਦੀ ਤਾਂ ਉਹ ਇੱਕ ਪੋਸਟਰ ਤੋਂ ਸ਼ੁਰੂ ਹੋਈ ਸੀ। ਹਰਭਜਨ ਸਿੰਘ ਨੇ ਗੀਤਾ ਨੂੰ ਸਭ ਤੋਂ ਪਹਿਲਾਂ ਇੱਕ ਪੋਸਟਰ ਉੱਤੇ ਦੇਖਿਆ ਸੀ । ਜਿਸ ਤੋਂ ਬਾਅਦ ਭੱਜੀ ਨੇ ਬਹੁਤ ਸਾਰੇ ਪਾਪੜ ਵੇਲ ਕੇ ਗੀਤਾ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ।  ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸ ਜੋੜੀ ਨੇ ਸਾਲ 2015 ‘ਚ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਸੀ।
 
View this post on Instagram
 

A post shared by Geeta Basra (@geetabasra)

Advertisment

Stay updated with the latest news headlines.

Follow us:
Advertisment
Advertisment
Latest Stories
Advertisment