ਰਾਜੂ ਸ਼੍ਰੀਵਾਸਤਵ ਦੀ ਦਰਿਆਦਿਲੀ ਦੇ ਅਹਿਸਾਨ ਕੁਰੈਸ਼ੀ ਨੇ ਸੁਣਾਏ ਕਿੱਸੇ, ਸੁਣ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਹੋ ਜਾਣਗੀਆਂ ਨਮ!

written by Lajwinder kaur | September 22, 2022

Comedian Ahsaan Qureshi remembers his late friend Raju Srivastava: ਦੇਸ਼ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਜੋ ਕਿ ਅੱਜ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ। ਬੀਤੇ ਦਿਨੀਂ ਕਈ ਦਿਨਾਂ ਤੋਂ ਜ਼ਿੰਦਗੀ ਜਿਉਂਣ ਦੀ ਜੰਗ ਨੂੰ ਹਾਰ ਗਏ। ਰਾਜੂ ਦੀ ਮੌਤ ਕਾਰਨ ਹਰ ਪਾਸੇ ਸੋਗ ਦਾ ਮਾਹੌਲ ਛਾਇਆ ਹੋਇਆ ਹੈ, ਨਾ ਸਿਰਫ ਦੋਸਤ-ਪਰਿਵਾਰ ਸਗੋਂ ਉਸ ਦੇ ਪ੍ਰਸ਼ੰਸਕ ਵੀ ਰਾਜੂ ਦੀ ਮੌਤ ਦਾ ਸੋਗ ਮਨਾ ਰਹੇ ਹਨ। ਕਾਮੇਡੀਅਨ ਦੇ ਅੰਤਿਮ ਸੰਸਕਾਰ 'ਤੇ ਉਨ੍ਹਾਂ ਦੇ ਦੋਸਤਾਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ।

ਰਾਜੂ ਦਾ ਖਾਸ ਦੋਸਤ ਅਹਿਸਾਨ ਕੁਰੈਸ਼ੀ ਵੀ ਆਪਣੇ ਦੋਸਤ ਨੂੰ ਵਿਦਾਈ ਦੇਣ ਆਇਆ ਸੀ ਅਤੇ ਇਸ ਦੌਰਾਨ ਉਸ ਨੇ ਅਜਿਹੀਆਂ ਗੱਲਾਂ ਦੱਸੀਆਂ, ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਪਤਾ ਵੀ ਨਹੀਂ ਸੀ। ਕਾਮੇਡੀਅਨ ਅਹਿਸਾਨ ਦੀਆਂ ਗੱਲਾਂ ਸੁਣ ਕੇ ਹਰ ਕਿਸੇ ਦਾ ਰਾਜੂ ਪ੍ਰਤੀ ਸਤਿਕਾਰ ਹੋਰ ਵਧ ਜਾਵੇਗਾ।

ਹੋਰ ਪੜ੍ਹੋ: ਭਾਰਤ ਵੱਲੋਂ ਆਸਕਰ ‘ਚ ਜਾਣ ਵਾਲੀ ਫ਼ਿਲਮ ‘Chhello Show’ ਦੀ ਕੀ ਹੈ ਕਹਾਣੀ? ਦੇਖੋ ਫ਼ਿਲਮ ਦਾ ਟ੍ਰੇਲਰ

Raju Srivastava's mortal remains consigned to flames; fans and family members bid tearful farewell Image Source: Twitter

ਅਹਿਸਾਨ ਨੇ ਰਾਜੂ ਸ਼੍ਰੀਵਾਸਤਵ ਦੇ ਸੁਭਾਅ ਬਾਰੇ ਗੱਲ ਕਰਦੇ ਹੋਏ ਨੇ ਦੱਸਿਆ ਕਿ ਜੇਕਰ ਰਾਜੂ ਭਾਈ ਨੂੰ ਕਦੇ ਵੀ ਇਹ ਪਤਾ ਚੱਲ ਜਾਂਦਾ ਕਿ ਕੋਈ ਕਲਾਕਾਰ ਇੰਡਸਟਰੀ ਵਿੱਚ ਸਟ੍ਰਗਲਰ ਕਰ ਰਿਹਾ ਹੈ, ਉਸਦਾ ਕੋਈ ਸ਼ੋਅ ਨਹੀਂ ਲੱਗਿਆ ਅਤੇ ਉਸ ਸਖ਼ਸ਼ ਕੋਲ ਕਿਰਾਏ ਦੇਣ ਜੋਗੇ ਪੈਸੇ ਨਹੀਂ, ਤਾਂ ਰਾਜੂ ਭਾਈ ਦਾ ਕੰਮ ਉਥੋਂ ਸ਼ੁਰੂ ਹੁੰਦਾ ਸੀ। ਉਹ ਉਸ ਸਖ਼ਸ਼ ਕੋਲ ਕਿਰਾਇਆ ਤੇ ਉਸਦੇ ਘਰ ਚ ਰਾਸ਼ਨ ਪਹੁੰਚਾ ਦਿੰਦੇ ਸਨ। ਰਾਜੂ ਭਾਈ ਨੇ ਇਹ ਕੰਮ ਕਦੇ ਲੋਕਾਂ ਨੂੰ ਨਹੀਂ ਦਿਖਾਇਆ।

Raju Srivastava's mortal remains consigned to flames; fans and family members bid tearful farewell Image Source: Twitter

ਅਹਿਸਾਨ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਰਾਜੂ ਨੇ ਉਸ ਦਾ ਪੱਖ ਪੂਰਿਆ ਸੀ। ਕੁਰੈਸ਼ੀ ਨੇ ਦੱਸਿਆ ਕਿ ਜਦੋਂ ਉਸ ਨੇ ਮਕਾਨ ਲਿਆ ਤਾਂ ਉਸ ਕੋਲ ਪੰਜ ਲੱਖ ਦੀ ਘਾਟ ਸੀ, ਉਹ ਵੀ 16 ਸਾਲ ਪਹਿਲਾਂ ਦੀ ਗੱਲ ਹੈ। ਉਸ ਨੇ ਦੱਸਿਆ ਕਿ ਜਦੋਂ ਮੈਂ ਰਾਜੂ ਭਾਈ ਨਾਲ ਗੱਲ ਕੀਤੀ ਤਾਂ ਉਸ ਨੇ ਤੁਰੰਤ ਪੈਸੇ ਦੇ ਦਿੱਤੇ ਅਤੇ ਮਕਾਨ ਦੀ ਰਜਿਸਟਰੀ ਕਰਵਾ ਦਿੱਤੀ। ਰਾਜੂ ਸ਼੍ਰੀਵਾਸਤਵ ਅਹਿਸਾਨ ਨੂੰ ਆਪਣਾ ਛੋਟਾ ਭਰਾ ਮੰਨਦੇ ਸਨ ਅਤੇ ਇਸ ਕਾਰਨ ਉਹ ਭਾਵੁਕ ਹੁੰਦੇ ਨਜ਼ਰ ਆਏ।

Inside Ahsaan Qureshi shares generosity of Raju Srivastava image source twitter

'ਗਜੋਧਰ ਭਈਆ' ਦੇ ਨਾਲ ਮਸ਼ਹੂਰ ਰਾਜੂ ਸ਼੍ਰੀਵਾਸਤਵ ਦਾ 21 ਸਤੰਬਰ ਨੂੰ ਸਵੇਰੇ 10.20 ਵਜੇ ਦਿਹਾਂਤ ਹੋ ਗਿਆ। ਕਰੀਬ 42 ਦਿਨਾਂ ਤੋਂ ਮੌਤ ਨਾਲ ਲੜ ਰਹੇ ਰਾਜੂ ਸ਼੍ਰੀਵਾਸਤਵ ਆਖਿਰਕਾਰ ਲੜਾਈ ਹਾਰ ਗਿਆ।

ਆਪਣੇ ਹੁਨਰ ਨਾਲ ਲੋਕਾਂ ਨੂੰ ਹਸਾਉਣ ਅਤੇ ਹਸਾਉਣ ਵਾਲਾ ਰਾਜੂ ਸ਼੍ਰੀਵਾਸਤਵ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਰਾਜੂ ਦਾ ਜਨਮ 25 ਦਸੰਬਰ 1963 ਨੂੰ ਹੋਇਆ ਸੀ। ਇੱਕ ਮੱਧਵਰਗੀ ਪਰਿਵਾਰ ਵਿੱਚ ਜਨਮੇ ਰਾਜੂ ਸ਼੍ਰੀਵਾਸਤਵ ਨੇ ਆਪਣੀ ਮਿਹਨਤ ਨਾਲ ਆਪਣਾ ਨਾਮ ਬਣਿਆ ਹੈ ਤੇ ਮਨੋਰੰਜਨ ਇੰਡਸਟਰੀ ‘ਚ ਆਪਣੀ ਵੱਖਰੀ ਪਹਿਚਾਣ ਛੱਡ ਗਏ ਹਨ।

 

You may also like