ਹਾਲੀਵੁੱਡ ਦੀ ਇਸ ਫ਼ਿਲਮ ਦੀ ਡਬਿੰਗ ਦਾ ਕੰਮ ਐਸ਼ਵਰਿਆ ਰਾਏ ਬੱਚਨ ਨੇ ਤਿੰਨ ਦਿਨਾਂ 'ਚ ਕੀਤਾ ਪੂਰਾ

Written by  Shaminder   |  October 15th 2019 12:45 PM  |  Updated: October 15th 2019 12:45 PM

ਹਾਲੀਵੁੱਡ ਦੀ ਇਸ ਫ਼ਿਲਮ ਦੀ ਡਬਿੰਗ ਦਾ ਕੰਮ ਐਸ਼ਵਰਿਆ ਰਾਏ ਬੱਚਨ ਨੇ ਤਿੰਨ ਦਿਨਾਂ 'ਚ ਕੀਤਾ ਪੂਰਾ

ਹਾਲੀਵੁੱਡ ਦੀਆਂ ਫ਼ਿਲਮਾਂ 'ਚ ਹੁਣ ਬਾਲੀਵੁੱਡ ਦੇ ਕਲਾਕਾਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ । ਕਿਉਂਕਿ ਵਿਦੇਸ਼ਾਂ ਦੇ ਨਾਲ-ਨਾਲ ਇਹ ਫ਼ਿਲਮਾਂ ਭਾਰਤ 'ਚ ਵੀ ਰਿਲੀਜ਼ ਕੀਤੀਆਂ ਜਾ ਰਹੀਆਂ ਨੇ । ਪਹਿਲਾਂ ਸ਼ਾਹਰੁਖ ਖ਼ਾਨ ਨੇ ਅਤੇ ਉਨ੍ਹਾਂ ਦੇ ਪੁੱਤਰ ਆਰੀਅਨ ਖ਼ਾਨ ਨੇ ' ਦਾ ਲਾਇਨ ਕਿੰਗ' ਫ਼ਿਲਮ ਲਈ ਮੁੱਖ ਕਿਰਦਾਰਾਂ ਲਈ ਆਪਣੀ ਆਵਾਜ਼ ਦਿੱਤੀ ਸੀ । ਪਰ ਹੁਣ ਐਸ਼ਵਰਿਆ ਰਾਏ ਬੱਚਨ ਨੇ ਵੀ ਮੈਲਿਫਿਸੇਂਟ ਮਿਸਟ੍ਰੈੱਸ ਆਫ਼ ਈਵਲ' ਲਈ ਆਪਣੀ ਆਵਾਜ਼ ਦਿੱਤੀ ਹੈ ।

ਹੋਰ ਵੇਖੋ:ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਨੂੰ ਸੁਸ਼ਮਿਤਾ ਸੇਨ ਨੇ ਦਿੱਤੀ ਸੀ ਇਸ ਮਾਮਲੇ ‘ਚ ਮਾਤ

ਹਾਲੀਵੁੱਡ ਲਗਾਤਾਰ ਆਪਣੀਆਂ ਵੱਡੇ ਬਜਟ ਦੀਆਂ ਫਿਲਮਾਂ ਨੂੰ ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ ਤੇ ਹੋਰਨਾਂ ਭਾਸ਼ਾਵਾਂ 'ਚ ਡਬ ਕਰ ਕੇ ਰਿਲੀਜ਼ ਕਰ ਰਿਹਾ ਹੈ। ਬੀਤੇ ਦਿਨੀਂ ਰਿਲੀਜ਼ ਹੋਈ 'ਦ ਲਾਇਨ ਕਿੰਗ' ਫਿਲਮ 'ਚ ਸ਼ਾਹਰੁਖ਼ ਖ਼ਾਨ ਤੇ ਉਨ੍ਹਾਂ ਦੇ ਪੁੱਤਰ ਆਰੀਅਨ ਖ਼ਾਨ ਨੇ ਮੁੱਖ ਕਿਰਦਾਰਾਂ ਲਈ ਆਪਣੀ ਆਵਾਜ਼ ਦਿੱਤੀ ਸੀ।

Maleficent: Mistress Of Evil के लिए इमेज परिणाम

ਹੁਣ ਪਹਿਲੀ ਵਾਰ ਐਸ਼ਵਰਿਆ ਰਾਏ ਬੱਚਨ ਨੇ ਹਾਲੀਵੁੱਡ ਫਿਲਮ 'ਮੈਲਿਫਿਸੇਂਟ ਮਿਸਟ੍ਰੈਸ ਆਫ ਏਵਿਲ' ਦੇ ਹਿੰਦੀ ਵਰਜ਼ਨ 'ਚ ਐਂਜਲੀਨਾ ਜੋਲੀ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦਿੱਤੀ ਹੈ। ਐਸ਼ਵਰਿਆ ਮੁਤਾਬਕ ਇਸ ਦੀ ਡਬਿੰਗ ਕਰਨ 'ਚ ਉਨ੍ਹਾਂ ਨੂੰ ਤਿੰਨ ਦਿਨ ਲੱਗੇ।

Maleficent: Mistress Of Evil के लिए इमेज परिणाम

ਹਿੰਦੀ 'ਚ ਫਿਲਮ ਦੇ ਡਾਇਲਾਗ ਮਿਊਰ ਪੁਰੀ ਨੇ ਲਿਖੇ ਹਨ। ਐਸ਼ਵਰਿਆ ਮੁਤਾਬਕ, ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦਾ ਪਹਿਲਾ ਭਾਗ ਆਪਣੀ ਧੀ ਅਰਾਧਿਆ ਨਾਲ ਵੇਖਿਆ ਸੀ। ਉਸ ਤੋਂ ਦੋ ਦਿਨ ਬਾਅਦ ਹੀ ਉਨ੍ਹਾਂ ਨੂੰ ਇਸ ਫਿਲਮ ਦੀ ਸੀਕੁਅਲ ਦੇ ਡਬਿੰਗ ਦਾ ਪ੍ਰਸਤਾਵ ਮਿਲ ਗਿਆ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network