ਐਸ਼ਵਰਿਆ ਰਾਏ ਦੀ ਧੀ ਅਰਾਧਿਆ ਅਦਾਕਾਰਾ ਈਵਾ ਦੇ ਬੇਟੇ ਨਾਲ ਚੈਟ ਕਰਦੀ ਆਈ ਨਜ਼ਰ, ਵੀਡੀਓ ਵਾਇਰਲ

written by Shaminder | May 19, 2022

ਐਸ਼ਵਰਿਆ ਰਾਏ  (Aishwarya Rai Bachchan) ਦੀ ਧੀ ਅਰਾਧਿਆ ਬੱਚਨ ਵੀ ਕਾਨਸ ਫ਼ਿਲਮ ਫੈਸਟੀਵਲ (Cannes Film Festival 2022) ‘ਚ ਛਾਈ ਹੋਈ ਹੈ । ਉਸ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਰਾਧਿਆ (aaradhya bachchan) ਈਵਾ ਲੋਂਗੋਰੀਆ ਦੇ ਬੇਟੇ ਦੇ ਨਾਲ ਲਾਈਵ ਚੈਟ ਕਰਦੀ ਹੋਈ ਦਿਖਾਈ ਦਿੱਤੀ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ । ਵੀਡੀਓ ‘ਚ ਅਰਾਧਿਆ ਦੇ ਨਾਲ ਉਸ ਦੀ ਮਾਂ ਐਸ਼ਵਰਿਆ ਰਾਏ ਅਤੇ ਪਿਤਾ ਅਭਿਸ਼ੇਕ ਬੱਚਨ ਵੀ ਨਜ਼ਰ ਆ ਰਹੇ ਹਨ ।

Abhishek With Daughter-min image From instagram

ਹੋਰ ਪੜ੍ਹੋ : ਪਰਿਵਾਰ ਨਾਲ ਐਸ਼ਵਰਿਆ ਰਾਏ ਬੱਚਨ ਪੈਰਿਸ ਤੋਂ ਮੁੰਬਈ ਪਰਤੀ, ਵੀਡੀਓ ਵਾਇਰਲ

ਵੀਡੀਓ ‘ਚ ਈਵਾ ਨੇ ਆਪਣਾ ਫੋਨ ਫੜਿਆ ਹੋਇਆ ਹੈ ਅਤੇ ਦੋਵੇਂ ਸਟਾਰ ਕਿੱਡਜ਼ ਇੱਕ ਦੂਜੇ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ । ਈਵਾ ਆਪਣੇ ਬੇਟੇ ਨੂੰ ਅਰਾਧਿਆ ਦੇ ਨਾਲ ਜਾਣ ਪਛਾਣ ਦੇ ਲਈ ਕਹਿੰਦੀ ਹੈ ਅਤੇ ਜਿਸ ‘ਤੇ ਅਰਾਧਿਆ ਦੱਸ ਰਹੀ ਹੈ ਕਿ ਉਸ ਦਾ ਨਾਮ ਅਰਾਧਿਆ ਹੈ ।

ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਐਸ਼ਵਰਿਆ ਰਾਏ ਬੱਚਨ ਇਮਰਾਨ ਹਾਸ਼ਮੀ ਨੂੰ ਕਰਦੀ ਹੈ ਨਫਰਤ

ਜਿਸ ਤੋਂ ਬਾਅਦ ਈਵਾ ਦੇ ਬੇਟੇ ਦੇ ਨਾਲ ਐਸ਼ਵਰਿਆ ਗੱਲ ਕਰਦੀ ਹੈ ਅਤੇ ਉਸ ਤੋਂ ਉਸ ਦਾ ਨਾਮ ਪੁੱਛਦੀ ਹੈ । ਸੋਸ਼ਲ ਮੀਡੀਆ ‘ਤੇ ਅਰਾਧਿਆ ਦੇ ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ । ਅਰਾਧਿਆ ਨੂੰ ਈਵਾ ਦੇ ਬੇਟੇ ਦੇ ਨਾਲ ਵੀਡੀਓ ਚੈਟ ਕਰਦੇ ਵੇਖਿਆ ਗਿਆ ।

image From instagram

ਐਸ਼ਵਰਿਆ ਰਾਏ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ਅਤੇ ਅਭਿਸ਼ੇਕ ਬੱਚਨ ਦੇ ਨਾਲ ਵੀ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਅਦਾਕਾਰਾ ਦਾ ਸਹੁਰਾ ਅਮਿਤਾਬ ਬੱਚਨ ਵੀ ਇੱਕ ਬਿਹਤਰੀਨ ਅਦਾਕਾਰ ਹੈ ਅਤੇ ਕਈ ਦਹਾਕਿਆਂ ਤੋਂ ਇੰਡਸਟਰੀ ‘ਚ ਸਰਗਰਮ ਹੈ ।ਅਮਿਤਾਬ ਨੂੰ ਬਾਲੀਵੁੱਡ ‘ਚ ਬਿੱਗ ਬੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ।

 

View this post on Instagram

 

A post shared by Filmfare (@filmfare)

You may also like