ਐਸ਼ਵਰਿਆ ਰਜਨੀਕਾਂਤ ਨੂੰ ਹੋਇਆ ਕੋਰੋਨਾ, ਇਲਾਜ ਲਈ ਹਸਪਤਾਲ 'ਚ ਭਰਤੀ

written by Pushp Raj | February 02, 2022

ਸਾਊਥ ਸੁਪਰ ਸਟਾਰ ਰਜਨੀਕਾਂਤ ਦੀ ਧੀ ਐਸ਼ਵਰਿਆ ਰਜਨੀਕਾਂਤ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮੰਗਲਵਾਰ ਨੂੰ ਐਸ਼ਵਰਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਆਪਣੇ ਫੈਨਜ਼ ਨੂੰ ਇਸ ਦੀ ਜਾਣਕਾਰੀ ਦਿੱਤੀ।

ਕੋਰੋਨਾ ਪੌਜ਼ੀਟਿਵ ਪਾਏ ਜਾਣ ਮਗਰੋਂ ਐਸ਼ਵਰਿਆ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੁਪਰਸਟਾਰ ਰਜਨੀਕਾਂਤ ਦੀ ਵੱਡੀ ਬੇਟੀ ਐਸ਼ਵਰਿਆ (40) ਨੇ ਇੰਸਟਾਗ੍ਰਾਮ 'ਤੇ ਇਹ ਜਾਣਕਾਰੀ ਦਿੱਤੀ ਹੈ ਅਤੇ ਨਾਲ ਹੀ ਇਕ ਤਸਵੀਰ ਵੀ ਪੋਸਟ ਕੀਤੀ ਹੈ, ਜਿਸ 'ਚ ਉਹ ਆਪਣੇ ਹੱਥ 'ਤੇ ਕੈਨੁਲਾ (ਨਾੜੀਆਂ 'ਚ ਦਵਾਈ ਪਹੁੰਚਾਉਣ ਲਈ ਟਿਊਬ) ਲੱਗੀ ਹੋਈ ਨਜ਼ਰ ਆ ਰਹੀ ਹੈ।

ਐਸ਼ਵਰਿਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "ਸਾਰੀਆਂ ਸਾਵਧਾਨੀਆਂ ਦੇ ਬਾਵਜੂਦ, ਮੈਂ ਕੋਰੋਨਾ ਸੰਕਰਮਿਤ ਹੋ ਗਈ ਹਾਂ। ਮੈਂ ਹਸਪਤਾਲ ਵਿੱਚ ਦਾਖਲ ਹਾਂ। .. ਕਿਰਪਾ ਕਰਕੇ ਮਾਸਕ ਜ਼ਰੂਰ ਪਾਓ ਤੇ ਵੈਕਸੀਨ ਜ਼ਰੂਰ ਲਗਵਾਓ। ਸੁਰੱਖਿਅਤ ਰਹੋ। ਇਸ ਨੂੰ 2022 ਵਿੱਚ ਲਾਗੂ ਕਰੋ। ਅਸੀਂ ਦੇਖਾਂਗੇ ਕਿ ਤੁਹਾਡੇ ਕੋਲ ਮੇਰੇ ਲਈ ਹੋਰ ਕੀ ਹੈ।

ਹੋਰ ਪੜ੍ਹੋ : ਕਾਰਤਿਕ ਆਰਯਨ ਨੂੰ ਹੋਇਆ ਪਿਆਰ, ਕੀ ਤੁਸੀਂ ਜਾਣਦੇ ਹੋ ਕਿ ਆਖ਼ਿਰ ਕੌਣ ਹੈ ਉਹ ਖੁਸ਼ਨਸੀਬ

ਇਸ ਦੌਰਾਨ ਐਸ਼ਵਰਿਆ ਲੋਕਾਂ ਨੂੰ ਮਾਸਕ ਪਾਉਣ ਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਦੀ ਹੋਈ ਨਜ਼ਰ ਆਈ। ਐਸ਼ਵਰਿਆ ਦੇ ਫੈਨਜ਼ ਨੇ ਉਸ ਦੀ ਪੋਸਟ ਉੱਤੇ ਕਮੈਂਟ ਕਰਕੇ ਉਸ ਦੇ ਜਲਦ ਸਿਹਤਯਾਬ ਹੋਣ ਦੀ ਦੁਆ ਕੀਤੀ।

ਦੱਸ ਦਈਏ ਕਿ ਐਸ਼ਵਰਿਆ ਨੇ ਪਿਛਲੇ ਮਹੀਨੇ ਆਪਣੇ ਪਤੀ ਅਤੇ ਮਸ਼ਹੂਰ ਅਦਾਕਾਰ ਧਨੁਸ਼ ਤੋਂ ਤਲਾਕ ਲੈਣ ਦਾ ਐਲਾਨ ਕੀਤਾ ਹੈ। ਦੋਹਾਂ ਨੇ 2004 ਵਿੱਚ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਬੱਚੇ ਹਨ।ਐਸ਼ਵਰਿਆ ਨੇ ਤਾਮਿਲ ਰੋਮਾਂਟਿਕ ਥ੍ਰਿਲਰ ਫਿਲਮ '3' ਅਤੇ ਕਾਮੇਡੀ 'ਵੈ ਰਾਜਾ ਵਾਈ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰਕੇ ਆਪਣੀ ਪਛਾਣ ਬਣਾਈ ਹੈ।

You may also like