ਕਾਰਤਿਕ ਆਰਯਨ ਨੂੰ ਹੋਇਆ ਪਿਆਰ, ਕੀ ਤੁਸੀਂ ਜਾਣਦੇ ਹੋ ਕਿ ਆਖ਼ਿਰ ਕੌਣ ਹੈ ਉਹ ਖੁਸ਼ਨਸੀਬ

written by Pushp Raj | February 02, 2022

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਰਤਿਕ ਆਰਯਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਕਰਕੇ ਲਾਈਮਲਾਈਟ ਵਿੱਚ ਰਹਿੰਦੇ ਹਨ। ਇੱਕ ਵਾਰ ਫੇਰ ਉਹ ਮੁਰ ਲਾਈਮ ਲਾਈਟ ਵਿੱਚ ਆ ਗਏ ਹਨ ਤੇ ਇਸ ਦੇ ਪਿਛੇ ਦਾ ਕਾਰਨ ਇਹ ਹੈ ਕਿ ਕਾਰਤਿਕ ਨੂੰ ਕਿਸੇ ਨਾਲ ਪਿਆਰ ਹੋ ਗਿਆ ਹੈ। ਕਾਰਤਿਕ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਦੱਸਿਆ ਹੈ ਕਿ ਉਨ੍ਹਾਂ ਕਿਸ ਨਾਲ ਪਿਆਰ ਹੋ ਗਿਆ ਹੈ।


ਕਾਰਤਿਕ ਆਰਯਨ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਦੇ ਰੁਬਰੂ ਹੁੰਦੇ ਰਹਿੰਦੇ ਹਨ। ਉਹ ਅਕਸਰ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਕਾਰਤਿਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਆਪਣੇ ਪਿਆਰ ਬਾਰੇ ਦੱਸਿਆ ਹੈ।


ਆਪਣੀ ਪੋਸਟ ਦੇ ਕੈਪਸ਼ਨ ਵਿੱਚ ਕਾਰਤਿਕ ਨੇ ਲਿਖਿਆ, " ਕਟੋਰੀ ❤️ 🐾 ਆਈ ਐਮ ਲਵ ਇਨ ਅਗੇਨ🥰 " ਇਸ ਦੇ ਨਾਲ ਹੀ ਉਨ੍ਹਾਂ ਨੇ ਹਾਰਟ, ਪੱਪੀ ਤੇ ਕਿਸ ਵਾਲੇ ਈਮੋਜ਼ੀਸ ਬਣਾਏ ਹਨ।

 

ਇਸ ਪੋਸਟ ਵਿੱਚ ਕਾਰਤਿਕ ਨੇ ਆਪਣੇ ਪਿਆਰੇ ਪੈਟ ਡੌਗ ਕਟੋਰੀ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਪੋਸਟ ਵਿੱਚ ਕਾਰਤਿਕ ਆਪਣੇ ਪੈਟ ਲਈ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਟੋਰੀ ਨਾਲ ਮੁੜ ਪਿਆਰ ਹੋ ਗਿਆ ਹੈ। ਕਿਉਂਕਿ ਬਹੁਤ ਹੀ ਕਿਊਟ ਹੈ।

Image Source: Instagram

ਹੋਰ ਪੜ੍ਹੋ : ਫਿੱਟ ਹੋਣ ਲਈ ਮੁੜ ਐਕਸ਼ਨ 'ਚ ਆਏ ਸਲਮਾਨ ਖ਼ਾਨ, ਵਰਕਆਊਟ ਕਰਦੇ ਹੋਏ ਤਸਵੀਰਾਂ ਕੀਤੀਆਂ ਸ਼ੇਅਰ

ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਾਰਤਿਕ ਨੇ ਕਤੂਰੇ ਨੂੰ ਫੜਿਆ ਹੋਇਆ ਹੈ ਅਤੇ ਉਸ ਨੂੰ ਫੈਨਜ਼ ਅੱਗੇ ਕਟੋਰੀ ਆਰੀਅਨ ਵਜੋਂ ਪੇਸ਼ ਕੀਤਾ ਹੈ। ਉਹ ਕਟੋਰੀ ਦੇ ਚਿਹਰੇ ਵੱਲ ਦੇਖ ਰਹੇ ਹਨ ਅਤੇ ਮੁਸਕੁਰਾ ਰਹੇ ਹਨ। ਹੈ। ਦੂਜੀ ਤਸਵੀਰ ਵਿੱਚ ਕਾਰਤਿਕ ਲੰਮੇਂ ਪਏ ਹੋਏ ਹਨ ਤੇ ਕਟੋਰੀ ਉਨ੍ਹਾਂ ਦੇ ਪੇਟ 'ਤੇ ਸੌਂ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਹਰ ਕੋਈ ਖੁਸ਼ ਹੋ ਰਿਹਾ ਹੈ।

ਕਾਰਤਿਕ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਕਾਰਤਿਕ ਦੇ ਫੈਨਜ਼ ਨੇ ਉਨ੍ਹਾਂ ਇਸ ਪੋਸਟ ਉੱਤੇ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਕਟੋਰੀ ਬਹੁਤ ਹੀ ਪਿਆਰਾ ਹੈ। ਕਈ ਫੈਨਜ਼ ਨੇ ਦੋਹਾਂ ਲਈ ਹਾਰਟ ਈਮੋਜੀ ਬਣਾ ਕੇ ਕਮੈਂਟ ਕੀਤੇ ਹਨ।

 

View this post on Instagram

 

A post shared by KARTIK AARYAN (@kartikaaryan)

You may also like