ਫਿੱਟ ਹੋਣ ਲਈ ਮੁੜ ਐਕਸ਼ਨ 'ਚ ਆਏ ਸਲਮਾਨ ਖ਼ਾਨ, ਵਰਕਆਊਟ ਕਰਦੇ ਹੋਏ ਤਸਵੀਰਾਂ ਕੀਤੀਆਂ ਸ਼ੇਅਰ

written by Pushp Raj | February 02, 2022

ਬਾਲੀਵੁੱਡ ਦੇ ਭਾਈਜ਼ਾਨ ਯਾਨਿ ਕਿ ਸਲਮਾਨ ਖ਼ਾਨ ਬਹੁਤ ਵੱਡੇ ਸੁਪਰਸਟਾਰ ਹਨ। ਸਲਮਾਨ ਖ਼ਾਨ ਦੀ ਲੱਖਾਂ ਦੀ ਗਿਣਤੀ ਵਿੱਚ ਫੈਨ ਫੈਲੋਇੰਗ ਹੈ। ਸਲਮਾਨ ਖ਼ਾਨ ਅਕਸਰ ਹੀ ਆਪਣੇ ਫੈਨਜ਼ ਲਈ ਕਿਸੇ ਨਾਂ ਕਿਸੇ ਤਰੀਕੇ ਰੁਬਰੂ ਹੁੰਦੇ ਰਹਿੰਦੇ ਹਨ, ਦੱਭਾਵੇਂ ਉਹ ਸੋਸ਼ਲ ਮੀਡੀਆ ਹੋਵੇ ਜਾਂ ਉਨ੍ਹਾਂ ਦਾ ਕਈ ਨਵਾਂ ਪ੍ਰੋਜੈਕਟ।


ਦੱਸ ਦਈਏ ਕਿ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ ਟਾਈਗਰ-3 ਆਉਣ ਵਾਲੀ ਹੈ। ਕੋਰੋਨਾ ਵਾਇਰਸ ਕਾਰਨ ਇਸ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ। ਮੀਡੀਆ ਰਿਪੋਰਟਸ ਦੇ ਮੁਤਾਬਕ ਮੁੜ ਸਲਮਾਨ ਖ਼ਾਨ ਨੇ ਕੈਟਰੀਨਾ ਕੈਫ ਨਾਲ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹੁਣ ਮਹਿਜ਼ ਇਸ ਫ਼ਿਲਮ ਦੇ ਅਖ਼ੀਰਲੇ ਹਿੱਸੇ ਦੀ ਸ਼ੂਟਿੰਗ ਬਾਕੀ ਹੈ।

ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਸਲਮਾਨ ਖ਼ਾਨ ਜਿਮ ਵਿੱਚ ਵਰਕਆਊਟ ਕਰਦੇ ਹੋਏ ਵਿਖਾਈ ਦੇ ਰਹੇ ਹਨ। ਸਲਮਾਨ ਖ਼ਾਨ ਨੇ ਇਸ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਹੈ, " ਗੈਟਿੰਗ ਬੈਕ!@beingstrongglobal"

 

ਹੋਰ ਪੜ੍ਹੋ : Bigg Boss 15: ਤੇਜਸਵੀ ਪ੍ਰਕਾਸ਼ ਦੀ ਜਿੱਤ ਨੂੰ ਲੈ ਕੇ ਨਿਸ਼ਾਂਤ ਭੱਟ ਨੇ ਦੱਸੀ ਸੱਚਾਈ, ਦੱਸਿਆ ਕੌਣ ਹੈ ਸ਼ੋਅ ਦਾ ਅਸਲ ਵਿਜੇਤਾ

ਇਸ ਤਸਵੀਰ ਵਿੱਚ ਸਲਮਾਨ ਖ਼ਾਨ ਦੇ ਬੈਕ ਮਸਲਸ ਸਾਫ ਤੌਰ 'ਤੇ ਵਿਖਾਈ ਦੇ ਰਹੇ ਹਨ। ਇਸ ਗੱਲ ਤੋਂ ਸਹਿਜ਼ੇ ਹੀ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਬਿੱਗ ਬੌਸ ਸ਼ੋਅ ਤੋਂ ਫ੍ਰੀ ਹੋਣ ਮਗਰੋਂ ਸਲਮਾਨ ਮੁੜ ਫਿਜ਼ੀਕਲ ਫਿੱਟ ਹੋਣ ਲਈ ਕਰੜੀ ਮਿਹਨਤ ਵਿੱਚ ਜੁੱਟ ਗਏ ਹਨ। ਦੱਸ ਦਈਏ ਕਿ ਸਲਮਾਨ ਖ਼ਾਨ 56 ਸਾਲਾਂ ਦੇ ਨੇ, ਇਸ ਦੇ ਬਾਵਜੂਦ ਉਹ ਖ਼ੁਦ ਨੂੰ ਫਿੱਟ ਰੱਖਣ ਲਈ ਸਖ਼ਤ ਮਿਹਨਤ ਕਰਦੇ ਹਨ।

ਸਲਮਾਨ ਦੇ ਫੈਨਜ਼ ਉਨ੍ਹਾਂ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਉਨ੍ਹਾਂ ਦੀ ਇਸ ਪੋਸਟ ਉੱਤੇ ਕਈ ਤਰ੍ਹਾਂ ਦੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।

 

View this post on Instagram

 

A post shared by Salman Khan (@beingsalmankhan)

You may also like