
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਨੇ ਅੱਜ ਆਪਣੇ ਪਰਿਵਾਰ ਦੀਆਂ ਫੀਮੇਲ ਮੈਂਬਰਸ ਦੇ ਨਾਲ ਵੂਮਨਸ ਡੇਅ ਸੈਲੀਬ੍ਰੇਟ ਕੀਤਾ। ਅਜੇ ਨੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖਾਸ ਔਰਤਾਂ ਦੇ ਲਈ ਇੱਕ ਖ਼ਾਸ ਸੰਦੇਸ਼ ਵੀ ਲਿਖਿਆ ਹੈ। ਅਜੇ ਦੇ ਫੈਨਜ਼ ਉਨ੍ਹਾਂ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ।
ਅਜੇ ਦੇਵਗਨ ਨੇ ਆਪਣੇ ਇੰਸਟਾਗ੍ਰਾਮ 'ਤੇ ਵੂਮੈਨਸ ਡੇਅ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਰਾਹੀਂ ਉਨ੍ਹਾਂ ਨੇ ਆਪਣੀ ਮਾਂ ਵੀਨਾ, ਭੈਣਾਂ ਨੀਲਮ ਅਤੇ ਕਵਿਤਾ, ਪਤਨੀ ਅਦਾਕਾਰਾ ਕਾਜੋਲ ਅਤੇ ਧੀ ਨਿਆਸਾ ਸਣੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖ਼ਾਸ ਔਰਤਾਂ ਦਾ ਸਨਮਾਨ ਕੀਤਾ ਹੈ।

ਅਜੇ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਐਨੀਮੇਟਿਡ ਵੀਡੀਓ ਕਲਿਪ ਸ਼ੇਅਰ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ 'ਅਜੇ ਦੇਵਗਨ' ਵਜੋਂ ਨਹੀਂ ਬਲਕਿ 'ਵੀਨਾ ਦੇ ਪੁੱਤਰ, ਕਵਿਤਾ ਅਤੇ ਨੀਲਮ ਦੇ ਭਰਾ, ਕਾਜੋਲ ਦੇ ਪਤੀ ਅਤੇ ਨਿਆਸਾ ਦੇ ਪਿਤਾ' ਵਜੋਂ ਪੇਸ਼ ਕੀਤਾ। ਵੂਮੈਨਸ ਡੇਅ ਦੇ ਇਸ ਖ਼ਾਸ ਮੌਕੇ ਉੱਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਜੇ ਨੇ ਕੈਪਸ਼ਨ ਵਿੱਚ ਲਿਖਿਆ, "ਮੈਨੂੰ ਸਭ ਤੋਂ ਸ਼ਾਨਦਾਰ ਤਰੀਕੇ ਨਾਲ ਬਣਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। #internationalwomensday।"

ਅਜੇ ਵੱਲੋਂ ਕੀਤੀ ਗਈ ਇਸ ਪੋਸਟ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਪੋਸਟ ਨੂੰ ਹੁਣ ਤੱਕ ਇੱਕ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਫੈਨਜ਼ ਵੱਲੋਂ ਅਜੇ ਦੀ ਪੋਸਟ ਉੱਤੇ ਕਈ ਕਮੈਂਟ ਕੀਤੇ ਗਏ ਹਨ। ਫੈਨਜ਼ ਨੇ ਅਜੇ ਵੱਲੋਂ ਲਿਖੇ ਗਏ ਸੰਦੇਸ਼ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਕਈ ਯੂਜ਼ਰਸ ਨੇ ਲਿਖਿਆ "ਬਹੁਤ ਵਧੀਆ ਸੁਨੇਹਾ!!"

ਹੋਰ ਪੜ੍ਹੋ : ਵੂਮੈਨਸ ਡੇਅ ਸੈਲੀਬ੍ਰੇਸ਼ਨ 'ਤੇ ਸੁਣੋ ਵੂਮੈਨ ਇੰਮਪਾਵਰਮੈਂਟ ਨੂੰ ਦਰਸਾਉਂਦੇ ਬਾਲੀਵੁੱਡ ਦੇ ਇਹ ਖ਼ਾਸ ਗੀਤ
ਅਣਗਿਣਤ ਲੋਕਾਂ ਲਈ 8 ਮਾਰਚ ਜੋ ਕਿ ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ, ਔਰਤਾਂ ਦੀਆਂ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਿਕ ਪ੍ਰਾਪਤੀਆਂ ਦੀ ਯਾਦ ਵਿੱਚ ਇੱਕ ਵਿਸ਼ਵਵਿਆਪੀ ਦਿਨ ਹੈ। ਇਹ ਦਿਨ ਲਿੰਗ ਸਮਾਨਤਾ ਨੂੰ ਤੇਜ਼ ਕਰਨ ਔਰਤਾਂ ਦੇ ਅਧਿਕਾਰਾਂ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ।
View this post on Instagram