'ਟੋਟਲ ਧਮਾਲ' ਦੇ ਪਹਿਲੇ ਗਾਣੇ 'ਚ ਦੇਖਣ ਨੂੰ ਮਿਲਿਆ ਮਾਧੁਰੀ ਦਿਕਸ਼ਿਤ ਦਾ ਕਤੀਲਾਨਾ ਅੰਦਾਜ਼, ਦੇਖੋ ਵੀਡੀਓ

written by Aaseen Khan | January 29, 2019

'ਟੋਟਲ ਧਮਾਲ' ਦਾ ਪਹਿਲੇ ਗਾਣੇ 'ਚ ਦੇਖਣ ਨੂੰ ਮਿਲਿਆ ਮਾਧੁਰੀ ਦਿਕਸ਼ਿਤ ਦਾ ਕਤੀਲਾਨਾ ਅੰਦਾਜ਼, ਦੇਖੋ ਵੀਡੀਓ : ਮੈਗਾ ਸਟਾਰਕਾਸਟ ਫਿਲਮ ਟੋਟਲ ਧਮਾਲ ਦਾ ਪਹਿਲਾ ਗਾਣਾ 'ਪੈਸਾ ਯੇ ਪੈਸਾ' ਰਿਲੀਜ਼ ਹੋ ਚੁੱਕਿਆ ਹੈ। ਗਾਣੇ 'ਚ ਮਾਧੁਰੀ ਦਿਕਸ਼ਿਤ ਦਾ ਕਤੀਲਾਨਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਟੋਟਲ ਧਮਾਲ ਦਾ ਇਹ ਵੀਡੀਓ ਗਾਣਾ ਰਿਸ਼ੀ ਕਪੂਰ ਦੀ ਫਿਲਮ 'ਕਰਜ਼' ਦਾ ਰੀਮੇਕ ਹੈ। ਗਾਣੇ ਨੂੰ ਨਵੇਂ ਰੂਪ 'ਚ ਅਜੇ ਦੇਵਗਨ ਸਟਾਰਰ ਇਸ ਫਿਲਮ 'ਚ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।ਗਾਣੇ 'ਚ ਟੋਟਲ ਧਮਾਲ ਦੀ ਸਾਰੀ ਸਟਾਰ ਕਾਸਟ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ।

ਗਾਣੇ ਦੇ ਬੋਲ ਕੁੰਵਰ ਜੁਨੇਜਾ ਵੱਲੋਂ ਲਿਖੇ ਗਏ ਹਨ ਜਦੋਂ ਕਿ ਦੇਵੀ ਨੇਗੀ , ਸੁਭਰੋ ਗਾਂਗੁਲੀ ਅਤੇ ਅਰਪਿਤ ਚਕਰਬਰਤੀ ਨੇ ਗਾਣੇ ਨੂੰ ਆਵਾਜ਼ ਦਿੱਤਾ ਹੈ। ਫਿਲਮ ਟੋਟਲ ਧਮਾਲ ਦੇ ਇਸ ਵੀਡੀਓ ਸਾਂਗ ਵਿੱਚ ਸਭ ਤੋਂ ਪਹਿਲਾਂ ਅਜੇ ਦੇਵਗਨ ਅਨਿਲ ਕਪੂਰ , ਮਾਧੁਰੀ ਦਿਕਸ਼ਿਤ , ਅਰਸ਼ਦ ਵਾਰਸੀ , ਰਿਤੇਸ਼ ਦੇਸ਼ਮੁਖ ਅਤੇ ਜਾਵੇਦ ਜਾਫਰੀ ਨੇ ਧਮਾਲ ਮਚਾ ਦਿੱਤਾ ਹੈ। ਇਸ ਗਾਣੇ 'ਚ ਫਿਲਮ ਦੇ ਸਾਰੇ ਕਲਾਕਾਰ ਰੁਪਏ ਲੁੱਟਦੇ ਨਜ਼ਰ ਆ ਰਹੇ ਹਨ। ਇਸ ਗਾਣੇ 'ਚ ਕਾਮੇਡੀ ਦਾ ਭਰਪੂਰ ਡੋਜ ਪਾਇਆ ਗਿਆ ਹੈ।

 

View this post on Instagram

 

Dekho #PaisaYehPaisa from #TotalDhamaal. Out Now, Link In Bio.

A post shared by Ajay Devgn (@ajaydevgn) on


ਗਾਣੇ ਦਾ ਟਾਈਟਲ ਹੀ 'ਪੈਸਾ ਯੇ ਪੈਸਾ' ਹੈ ਅਤੇ ਫਿਲਮ ਦੇ ਸਾਰੇ ਕਲਾਕਾਰ ਇਸ ਗੀਤ 'ਚ ਪੈਸੇ ਦੇ ਪਿੱਛੇ ਭੱਜਦੇ ਹੋਏ ਨਜ਼ਰ ਆਉਂਦੇ ਹਨ। ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਫਿਲਮ ਟੋਟਲ ਧਮਾਲ ਦੇ ਟਰੇਲਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ। ਫਿਲਮ ਟੋਟਲ ਧਮਾਲ ਦੀ ਕਹਾਣੀ ਪਹਿਲੀ ਫਿਲਮ ‘ਧਮਾਲ’ ਦੇ ਕਾਨਸੈਪਟ ‘ਤੇ ਹੀ ਅਧਾਰਿਤ ਹੈ। ਪੂਰੀ ਹਾਸਰਸ ਨਾਲ ਭਰਪੂਰ ਇਹ ਮਸਾਲਾ ਫਿਲਮ 22 ਫਰਬਰੀ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਵੇਖੋ :ਟਾਇਸਨ ਸਿੱਧੂ ਦੇ ਗੀਤ ‘ਨਜ਼ਾਰੇ’ ਦਾ ਆਫੀਸ਼ੀਅਲ ਵੀਡੀਓ ਹੋਇਆ ਰਿਲੀਜ਼, ਦੇਖੋ ਵੀਡੀਓ


ਫਿਲਮ ਨੂੰ ਇੰਦਰ ਕੁਮਾਰ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਜਿੱਥੇ ਪਹਿਲੀ ਫ਼ਿਲਮ ‘ਚ 10 ਕਰੋੜ ਦੀ ਰਾਸ਼ੀ ਪਿੱਛੇ ਫਿਲਮ ਦੀ ਸਟਾਰ ਕਾਸਟ ਦੌੜ ਰਹੀ ਸੀ ਉੱਥੇ ਹੀ ਇਸ ਟੋਟਲ ਧਮਾਲ ਫਿਲਮ ‘ਚ 50 ਕਰੋੜ ਦੀ ਰਾਸ਼ੀ ਨੂੰ ਹਾਸਿਲ ਕਰਨ ਲਈ ਸਾਰੇ ਇੱਕ ਤੋਂ ਮੂਹਰੇ ਇੱਕ ਨਿਕਲਣਾ ਚਾਹੁੰਦੇ ਹਨ।

You may also like