12 ਸਾਲ ਬਾਅਦ ਸੈਫ ਅਲੀ ਖਾਨ ਤੇ ਅਜੇ ਦੇਵਗਨ 'ਤਾਨਾਜੀ ਦ ਅਨਸੰਗ ਵਾਰੀਅਰ' 'ਚ ਕਰਨਗੇ ਸਕਰੀਨ ਸ਼ੇਅਰ

written by Aaseen Khan | January 02, 2019

ਬਾਲੀਵੁੱਡ ਦੇ ਸਿੰਗਮ ਅਜੇ ਦੇਵਗਨ ਦੀ ਮੋਸਟ ਅਵੇਟਡ ਫਿਲਮ 'ਤਾਨਜੀ ਦ ਅਨਸੰਗ ਵਾਰੀਅਰ' ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ। ਫਿਲਮ ਦਾ ਪੋਸਟਰ ਇਸ ਫਿਲਮ ਦੇ ਡਾਇਰੈਕਟਰ ਓਮ ਰਾਉਤ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਉਹਨਾਂ ਨੇ ਟਵੀਟ 'ਚ ਲਿਖਿਆ ' ਹੈਪੀ ਨਿਊ ਇਅਰ , ਹਰ ਹਰ ਮਹਾਦੇਵ ' ਅਤੇ ਇਸ ਦੇ ਨਾਲ ਹੀ ਉਹਨਾਂ ਫਿਲਮ ਦੀ ਤਸਵੀਰ ਵੀ ਸ਼ੇਅਰ ਕੀਤੀ।

https://twitter.com/omraut/status/1080104703596335104?ref_src=twsrc%5Etfw%7Ctwcamp%5Etweetembed%7Ctwterm%5E1080104703596335104&ref_url=https%3A%2F%2Faajtak.intoday.in%2Fstory%2Ftaanaji-the-unsung-warrior-ajay-devgn-is-fierce-in-new-still-from-film-tmov-1-1051263.html
ਫਿਲਮ ਦੇ ਫਰਸਟ ਲੁਕ 'ਚ ਅਜੇ ਇੱਕ ਯੋਧਾ ਦੀ ਤਰ੍ਹਾਂ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹੱਥ 'ਚ ਤਲਵਾਰ ਫੜੀ ਹੋਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ ਪਰ ਇਸ 'ਚ ਅਜੇ ਦਾ ਚਿਹਰਾ ਨਹੀਂ ਵਖਾਇਆ ਗਿਆ ਸੀ। ਅਜੇ ਦੇਵਗਨ ਜੁਲਾਈ 2017 ਤੋਂ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਸਨ। ਅਜੇ ਦੇ ਨਾਲ ਭੂਸ਼ਣ ਕੁਮਾਰ ਫਿਲਮ ਦੇ ਪ੍ਰੋਡਿਊਸਰ ਹਨ।ਫਿਲਮ ਨਵੰਬਰ 2019 ਵਿੱਚ ਰਿਲੀਜ਼ ਹੋਵੇਗੀ।

https://twitter.com/ajaydevgn/status/887745143704395776?ref_src=twsrc%5Etfw%7Ctwcamp%5Etweetembed%7Ctwterm%5E887745143704395776&ref_url=https%3A%2F%2Faajtak.intoday.in%2Fstory%2Ftaanaji-the-unsung-warrior-ajay-devgn-is-fierce-in-new-still-from-film-tmov-1-1051263.html
ਫਿਲਮ ਦੀ ਕਹਾਣੀ 1670 'ਚ ਸਿੰਹਗੜ ਲੜਾਈ 'ਤੇ ਅਧਾਰਿਤ ਹੈ। ਇਸ 'ਚ ਤਾਨਾਜੀ ਮਾਲੁਸਰੇ ਨੇ ਸਾਹਸ ਦੇ ਨਾਲ ਲੜਾਈ ਲੜੀ ਸੀ ਛੇਤੀ ਹੀ ਅਜੇ ਦੇਵਗਨ ਟੋਟਲ ਧਮਾਲ , ਚਾਣਕਿਆ ਅਤੇ ਫੁਟਬਾਲ ਕੋਚ ਸਈਅਦ ਅਬਦੁਲ ਰਹੀਮ ਦੀ ਬਾਇਓਪਿਕ 'ਚ ਵੀ ਨਜ਼ਰ ਆਉਣ ਵਾਲੇ ਹਨ।

ਹੋਰ ਪੜ੍ਹੋ : ਸੈਫ਼ ਅਲੀ ਖਾਨ ਨੇ ਫਿਰ ਅਪਣਾਇਆ ਸਿੱਖ ਕਿਰਦਾਰ, ਇਸ ਵਾਰ ਬਣੇ ਕੜਕ ਪੁਲਿਸ ਅਫ਼ਸਰ

Ajay Devgn 's upcoming film "Tanaji the unsung warrior' poster reveal  12 ਸਾਲ ਬਾਅਦ ਸੈਫ ਅਲੀ ਖਾਨ ਅਤੇ ਅਜੇ ਦੇਵਗਨ 'ਤਾਨਾਜੀ ਦ ਅਨਸੰਗ ਵਾਰੀਅਰ' ਕਰਨਗੇ ਸਕਰੀਨ ਸ਼ੇਅਰ

ਦੱਸ ਦਈਏ ਕਿ ਇਸ ਫਿਲਮ 'ਚ ਸੈਫ ਅਲੀ ਖਾਨ ਵੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਅਜੇ ਅਤੇ ਸੈਫ 12 ਸਾਲ ਬਾਅਦ ਇਕੱਠੇ ਕੰਮ ਕਰਦੇ ਨਜ਼ਰ ਆਣਗੇ। ਇਸ ਤੋਂ ਪਹਿਲਾਂ ਦੋਨੇ ਫਿਲਮ 'ਓਮਕਾਰਾ' 'ਚ ਇਕੱਠੇ ਨਜ਼ਰ ਆਏ ਸਨ। ਤਾਨਾਜੀ ਦ ਅਨਸੰਗ ਵਾਰੀਅਰ 'ਚ ਅਜੇ ਦੇਵਗਨ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸੂਬੇਦਾਰ ਤਾਨਾਜੀ ਮਲੁਸਰੇ ਦੀ ਭੂਮਿਕਾ ਨਿਭਾ ਰਹੇ ਹਨ।

You may also like