ਸਾਊਥ ਅਦਾਕਾਰ ਅਜੀਤ ਕੁਮਾਰ ਦੇ ਫੈਨ ਨੇ ਚੱਲਦੀ ਲਾਰੀ ਤੋਂ ਮਾਰੀ ਛਾਲ, ਹੋਈ ਮੌਤ

written by Pushp Raj | January 11, 2023 06:40pm

Ajith Kumar Fan Death: ਸਾਊਥ ਸਟਾਰਸ ਦਾ ਸਟਾਰਡਮ ਕਿਸੇ ਤੋਂ ਲੁਕਿਆ ਨਹੀਂ ਹੈ। ਆਪਣੇ ਚਹੇਤੇ ਕਲਾਕਾਰਾਂ ਦੀਆਂ ਫਿਲਮਾਂ ਦੇਖਣ ਲਈ ਸਿਨੇਮਾਘਰਾਂ ਵਿੱਚ ਕਾਫੀ ਭੀੜ ਲੱਗੀ ਹੁੰਦੀ ਹੈ। ਅਜਿਹੇ 'ਚ ਕਈ ਵਾਰ ਪ੍ਰਸ਼ੰਸਕ ਇੰਨੇ ਬੇਕਾਬੂ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਹੁੰਦੀ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ।

Image Source : Twitter

ਮੀਡੀਆ ਰਿਪੋਰਟਸ ਦੇ ਮੁਤਾਬਕ ਤਾਮਿਲ ਸੁਪਰਸਟਾਰ ਅਜੀਤ ਕੁਮਾਰ ਦੇ ਇੱਕ ਪ੍ਰਸ਼ੰਸਕ ਨੇ ਜੋਸ਼ ਅਤੇ ਖੁਸ਼ੀ ਵਿੱਚ ਅਜਿਹਾ ਕਦਮ ਚੁੱਕ ਲਿਆ, ਜਿਸ ਦੀ ਕੀਮਤ ਉਸ ਨੂੰ ਜਾਨ ਦੇ ਕੇ ਚੁੱਕਾਉਣੀ ਪਈ।

ਦੱਸ ਦਈਏ ਕਿ ਤਮਿਲ ਅਦਾਕਾਰ ਅਜੀਤ ਕੁਮਾਰ ਦੇ ਇੱਕ ਫੈਨ ਦੀ ਮੌਤ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇਸ ਫੈਨ ਦੀ ਪਛਾਣ ਭਰਤ ਕੁਮਾਰ ਵਜੋ ਹੋਈ ਹੈ। ਭਰਤ ਕੁਮਾਰ ਨਾਂਅ ਦਾ ਇਹ ਪ੍ਰਸ਼ੰਸਕ ਅਦਾਕਾਰ ਦੀ ਨਵੀਂ ਫ਼ਿਲਮ ਥੁਨੀਵੂ (Thunivu) ਦੀ ਰਿਲੀਜ਼ ਹੋਣ 'ਤੇ ਪਟਾਕੇ ਚਲਾ ਕੇ ਜਸ਼ਨ ਮਨਾ ਰਿਹਾ ਸੀ, ਪਰ ਇਹ ਜਸ਼ਨ ਉਸ ਦੀ ਜ਼ਿੰਦਗੀ 'ਤੇ ਭਾਰੀ ਪੈ ਗਿਆ।

Image Source : Twitter

ਦਰਅਸਲ, ਅਦਾਕਾਰ ਅਜੀਤ ਕੁਮਾਰ ਦੀ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਪਹਿਲਾਂ ਫ਼ਿਲਮ ਦੇਖਣ ਦੇ ਲਈ ਸਿਨੇਮਾਘਰਾਂ 'ਚ ਫੈਨਜ਼ ਦੀ ਭਾਰੀ ਭੀੜ ਇੱਕਠੀ ਹੋ ਗਈ ਅਤੇ ਇਸ ਦੌਰਾਨ ਵੱਡੀ ਗਿਣਤੀ 'ਚ ਫੈਨਜ਼ ਪਟਾਕੇ ਚਲਾ ਕੇ ਅਤੇ ਨੱਚ ਕੇ ਜਸ਼ਨ ਮਨਾਉਂਦੇ ਹੋਏ ਨਜ਼ਰ ਆਏ। ਚੇਨਈ 'ਚ ਫ਼ਿਲਮ ਦੇ ਰਿਲੀਜ਼ ਹੋਣ 'ਤੇ ਪ੍ਰਸ਼ੰਸਕ ਜਸ਼ਨ ਮਨਾ ਰਹੇ ਸਨ। ਇਸ ਦੌਰਾਨ ਇਹ ਦੁਖਦਾਈ ਘਟਨਾ ਵਾਪਰੀ।

ਫੈਨ ਨੇ ਚੱਲਦੀ ਲਾਰੀ ਦੇ ਅੱਗੇ ਮਾਰੀ ਛਾਲ
ਨਿਊਜ਼ ਏਜੰਸੀ ਏਐਨਆਈ ਮੁਤਾਬਕ ਅਦਾਕਾਰ ਅਜੀਤ ਕੁਮਾਰ ਦੇ ਪ੍ਰਸ਼ੰਸਕ ਭਰਤ ਕੁਮਾਰ ਦੀ ਤਾਮਿਲਨਾਡੂ ਵਿੱਚ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਖਬਰਾਂ ਦੀ ਮੰਨੀਏ ਤਾਂ ਭਰਤ ਕੁਮਾਰ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਇੰਨੇ ਉਤਸ਼ਾਹਿਤ ਸਨ ਕਿ ਉਨ੍ਹਾਂ ਨੇ ਹੌਲੀ-ਹੌਲੀ ਚੱਲ ਰਹੀ ਲਾਰੀ ਤੋਂ ਛਾਲ ਮਾਰ ਦਿੱਤੀ। ਇਸ ਘਟਨਾ 'ਚ ਉਹ ਜ਼ਖਮੀ ਹੋ ਗਿਆ ਅਤੇ ਇਸ ਕਾਰਨ ਉਸ ਦੀ ਮੌਤ ਹੋ ਗਈ।

Image Source : Twitter

ਹੋਰ ਪੜ੍ਹੋ: ਆਲੀਆ ਭੱਟ ਨੇ 'ਨਾਟੂ ਨਾਟੂ' ਲਈ ਗੋਲਡਨ ਗਲੋਬ ਜਿੱਤਣ 'ਤੇ RRR ਦੀ ਟੀਮ ਨੂੰ ਦਿੱਤੀ ਵਧਾਈ

ਦੱਸ ਦੇਈਏ ਕਿ ਇਹ ਘਟਨਾ ਚੇਨਈ ਦੇ ਰੋਹਿਣੀ ਥੀਏਟਰ ਨੇੜੇ ਪੂਨਮੱਲੀ ਹਾਈਵੇ ਦੀ ਦੱਸੀ ਜਾ ਰਹੀ ਹੈ। ਜਿੱਥੇ ਫ਼ਿਲਮ ਥੁਨੀਵੂ ਦਾ 1 ਵਜੇ ਦਾ ਸ਼ੋਅ ਦੇਖਣ ਪਹੁੰਚੇ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ।

You may also like